ਬਡਗਾਮ- ਕਸ਼ਮੀਰ ਘਾਟੀ ਦੇ ਬਡਗਾਮ ਜ਼ਿਲ੍ਹੇ 'ਚ ਭਾਰੀ ਬਰਫ਼ਬਾਰੀ ਦਰਮਿਆਨ ਕੁੜੀਆਂ ਮਾਰਸ਼ਲ ਆਰਟ ਦਾ ਅਭਿਆਸ ਕਰ ਰਹੀਆਂ ਹਨ। ਬਡਗਾਮ ਜ਼ਿਲ੍ਹੇ ਦੇ ਇਸ ਬੀਰਵਾਹ ਖੇਤਰ 'ਚ ਭਾਰੀ ਬਰਫ਼ਬਾਰੀ ਦੇ ਬਾਵਜੂਦ ਖੇਡ ਅਕੈਡਮੀ ਨਾਲ ਜੁੜੀਆਂ ਕੁੜੀਆਂ ਨੂੰ ਬਰਫ਼ 'ਚ ਨੰਗੇ ਪੈਰੀਂ ਅਭਿਆਸ ਦਿੱਤਾ ਜਾ ਰਿਹਾ ਹੈ। ਅਕੈਡਮੀ ਦੇ ਅਧਿਆਪਕ ਦਾ ਕਹਿਣਾ ਹੈ ਕਿ ਬਰਫ਼ 'ਚ ਨੰਗੇ ਪੈਰੀਂ ਅਭਿਆਸ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਅਸੀਂ ਕੁੜੀਆਂ ਨੂੰ ਸਿਖਾ ਰਹੇ ਹਾਂ ਕਿ ਬਰਫ਼ 'ਚ ਵੀ ਖ਼ੁਦ ਨੂੰ ਕਿਵੇਂ ਬਚਾਇਆ ਜਾਵੇ।
ਖੇਡ ਅਕੈਡਮੀ ਦੀ ਵਿਦਿਆਰਥਣ ਆਇਸ਼ਾ ਜੁਹੂਰ ਨੇ ਕਿਹਾ ਕਿ ਅਸੀਂ ਸਾਰੀਆਂ ਰੁਕਾਵਟਾਂ ਨੂੰ ਪਿੱਛੇ ਛੱਡ ਕੇ ਅਭਿਆਸ ਕਰਦੀਆਂ ਹਾਂ। ਉਨ੍ਹਾਂ ਦਾ ਸੁਫ਼ਨਾ ਓਲੰਪਿਕ ਖੇਡਾਂ 'ਚ ਜਾਣਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸਾਨੂੰ ਆਤਮਰੱਖਿਆ ਲਈ ਗੁਰ ਸਿਖਾਏ ਜਾ ਰਹੇ ਹਨ। ਵਿਦਿਆਰਥਣ ਸ਼ਫੀਆ ਵਾਨੀ ਨੇ ਕਿਹਾ ਕਿ ਉਹ ਇਸ ਖੇਡ 'ਚ ਕੌਮਾਂਤਰੀ ਪੱਧਰ 'ਤੇ ਮੈਡਲ ਲਿਆਉਣਾ ਚਾਹੁੰਦੀਆਂ ਹਨ। ਅਸੀਂ ਇਕ ਦਿਨ ਲਈ ਵੀ ਅਭਿਆਸ ਕਰਨਾ ਨਹੀਂ ਛੱਡੀਆਂ ਹਾਂ, ਕਿਉਂਕਿ ਮਾਤਾ-ਪਿਤਾ ਦੇ ਸੁਫ਼ਨਿਆਂ ਨੂੰ ਸਾਕਾਰ ਕਰਨਾ ਹੈ। ਸਈਅਦ ਸੂਝਾ ਸ਼ਾਹ ਨੇ ਕਿਹਾ ਕਿ ਉਨ੍ਹਾਂ 'ਚ ਉਤਸ਼ਾਹ ਅਤੇ ਸਹਿਣਸ਼ਕਤੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕੁੜੀਆਂ ਲਈ ਸਹੂਲਤਾਂ ਦਾ ਨਿਰਮਾਣ ਕਰੇ ਅਤੇ ਉਨ੍ਹਾਂ ਨੂੰ ਚੰਗਾ ਐਥਲੀਟ ਬਣਾਉਣ 'ਤੇ ਧਿਆਨ ਕੇਂਦਰਿਤ ਕਰੇ।
65 ਸਾਲਾ ਸ਼ਖ਼ਸ ਨੇ 23 ਸਾਲਾ ਕੁੜੀ ਨਾਲ ਕਰਵਾਇਆ ਵਿਆਹ, 6 ਧੀਆਂ ਦਾ ਪਿਓ ਹੈ ਲਾੜਾ
NEXT STORY