ਬਾਰਾਬੰਕੀ : ਯੂਪੀ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਸ਼ਰਾਬ ਪੀਣ ਤੋਂ ਬਾਅਦ ਤਿੰਨ ਦੋਸਤ ਇੱਕ ਨੌਜਵਾਨ ਨੂੰ ਮੌਜ-ਮਸਤੀ ਕਰਨ ਦੇ ਬਹਾਨੇ ਛੱਤ 'ਤੇ ਲੈ ਗਏ। ਫਿਰ ਉਨ੍ਹਾਂ ਨੇ ਉਸਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਦੋਸਤਾਂ ਵਲੋਂ ਕੀਤੀ ਗਈ ਇਸ ਹਰਕਤ ਨਾਲ ਉਕਤ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਛੱਤ ਤੋਂ ਸੁੱਟਣ ਤੋਂ ਬਾਅਦ ਉਕਤ ਸਾਰੇ ਦੋਸਤ ਮੌਕੇ ਤੋਂ ਫ਼ਰਾਰ ਹੋ ਗਏ। ਫਿਲਹਾਲ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜੈਲੀ ਟੌਫ਼ੀ ਖਾਣ ਨਾਲ ਪੁੱਤ ਦੀ ਤੜਫ਼-ਤੜਫ਼ ਹੋਈ ਮੌਤ, ਹੈਰਾਨ ਕਰਨ ਵਾਲਾ ਹੈ ਮਾਮਲਾ
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਸਿਟੀ ਕੋਤਵਾਲੀ ਇਲਾਕੇ ਦੇ ਆਵਾਸ ਵਿਕਾਸ ਦੀ ਕਾਂਸ਼ੀਰਾਮ ਕਲੋਨੀ ਦਾ ਹੈ। ਜਿੱਥੇ ਮੋਨੂੰ (25) ਨਾਮ ਦੇ ਇੱਕ ਨੌਜਵਾਨ ਨੂੰ ਉਸਦੇ ਦੋਸਤਾਂ ਨੇ ਪਹਿਲਾਂ ਸ਼ਰਾਬ ਪਿਲਾਈ ਅਤੇ ਫਿਰ ਮੌਜ-ਮਸਤੀ ਦੇ ਬਹਾਨੇ ਛੱਤ 'ਤੇ ਲੈ ਗਏ। ਇਸ ਤੋਂ ਬਾਅਦ ਉਸਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਰਾਕੇਸ਼ ਨੇ ਦੋਸ਼ ਲਗਾਇਆ ਕਿ ਉਸਦੇ ਦੋਸਤਾਂ ਮਹਿਤਾਬ, ਸੱਦਾਮ ਅਤੇ ਨਿਹਾਲ ਨੇ ਉਸਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਮੋਨੂੰ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਪੁਲਸ ਦੋਸ਼ੀ ਨੌਜਵਾਨਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਚਾਈਂ-ਚਾਈਂ ਭਾਣਜੀ ਦੇ ਵਿਆਹ 'ਚ ਆਇਆ ਮਾਮਾ, ਵਾਪਰੀ ਅਣਹੋਣੀ, ਇਸ ਹਾਲਤ 'ਚ ਮਿਲੀ...
ਰਾਕੇਸ਼ ਨੇ ਦੱਸਿਆ ਕਿ ਉਸਦਾ ਪੁੱਤਰ ਮੋਨੂੰ ਕੰਮ ਤੋਂ ਵਾਪਸ ਆਇਆ ਸੀ, ਜਦੋਂ ਉਸਦੇ ਦੋਸਤਾਂ ਨੇ ਉਸਨੂੰ ਬੁਲਾਇਆ ਅਤੇ ਛੱਤ 'ਤੇ ਲੈ ਗਏ। ਫਿਰ ਉਨ੍ਹਾਂ ਨੇ ਉਸਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਅਤੇ ਭੱਜ ਗਏ। ਉਸਨੂੰ ਹੇਠਾਂ ਨਾਲੇ ਤੋਂ ਚੁੱਕਿਆ ਗਿਆ ਅਤੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਸਨੇ ਉਨ੍ਹਾਂ ਤਿੰਨਾਂ ਵਿੱਚੋਂ ਇੱਕ ਨੂੰ ਵੀ ਫੜ ਲਿਆ ਸੀ। ਪਰ ਉਹ ਵੀ ਆਪਣੇ ਆਪ ਨੂੰ ਛੁਡਾਉਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਪਿਤਾ ਨੇ ਸਿਟੀ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੋਨੂੰ ਦੇ ਦੋਸ਼ੀ ਦੋਸਤਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸੁਹਾਗਰਾਤ 'ਤੇ ਲਾੜੇ ਦਾ 'ਸਰਪ੍ਰਾਈਜ਼' : ਕੋਲਡ ਡਰਿੰਕ 'ਚ ਬੀਅਰ ਤੇ ਭੰਗ ਮਿਲਾ ਲਾੜੀ ਨੂੰ ਪਿਲਾਈ, ਫਿਰ...
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਜ਼ਮੀਨ ਖਿਸਕਣ ਕਾਰਨ ਜੰਮੂ-ਕਿਸ਼ਤਵਾੜ ਨੈਸ਼ਨਲ ਹਾਈਵੇਅ ਬੰਦ, ਫਸੇ ਸੈਂਕੜੇ ਯਾਤਰੀ
NEXT STORY