ਗੋਹਾਨਾ (ਸੁਨੀਲ ਜਿੰਦਲ)— ਹਰਿਆਣਾ ਦੇ ਗੋਹਾਨਾ ਰੋਹਤਕ ਰੋਡ 'ਤੇ ਵਾਰਡ 16 'ਚ ਆਰੀਆ ਨਗਰ 'ਚ ਰਹਿ ਰਹੇ ਕਿੰਨਰਾਂ ਨਾਲ ਰੋਹਤਕ ਦੇ ਮਕਡੌਲੀ ਖੁਰਦ ਨਜ਼ਦੀਕ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ ਉਨ੍ਹਾਂ ਚੋਂ 3 ਕਿੰਨਰਾਂ ਨੂੰ ਅਗਵਾ ਕਰਨ ਤੋਂ ਬਾਅਦ 'ਚ 2 ਨੂੰ ਛੱਡ ਦਿੱਤਾ ਗਿਆ ਪਰ ਇਕ ਕਿੰਨਰ ਉਸ ਰਾਤ ਤੋਂ ਹੀ ਲਾਪਤਾ ਹੈ। 2 ਜ਼ਿਲਿਆਂ ਦਾ ਮਾਮਲਾ ਉਲਝਿਆਂ ਹੋਣ ਕਰਕੇ ਅਜੇ ਤੱਕ ਪੁਲਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ। ਜਿਸ ਕਰਕੇ ਹੁਣ ਕਿੰਨਰਾਂ ਨੇ ਹੁਣ ਮੀਡੀਆ ਦੀ ਮਦਦ ਲਈ ਹੈ।
ਵਧਾਈ ਮੰਗਣ ਜਾ ਰਹੇ ਸਨ ਕਿੰਨਰਾਂ ਨਾਲ ਕੀਤੀ ਕੁੱਟਮਾਰ
ਗੋਹਾਨਾ ਰੋਹਤਕ ਰੋਡ 'ਤੇ ਵਾਰਡ 16 'ਚ ਆਰੀਆ ਨਗਰ ਦੇ ਰਹਿਣ ਵਾਲੇ ਕਿੰਨਰ ਬੀਤੇ ਦਿਨ ਵਧਾਈ ਮੰਗਣ ਲਈ ਰੋਹਤਕ ਦੇ ਮਕਡੌਲੀ ਖੁਰਦ 'ਚ ਗਏ ਸਨ। ਉਥੇ ਰੋਹਤਕ ਦੇ ਰਹਿਣ ਵਾਲੇ ਸੰਤੋਸ਼ ਉਰਫ ਲੀਲੋ 2 ਦਰਜਨ ਤੋਂ ਵੀ ਜ਼ਿਆਦਾ ਨੌਜਵਾਨਾਂ ਨਾਲ ਪਹੁੰਚੀ ਅਤੇ ਉਨ੍ਹਾਂ 'ਤੇ ਖੂਬ ਡੰਡੇ ਵਰਸਾਏ। ਇਸ ਘਟਨਾ 'ਚ ਇਨ੍ਹਾਂ ਕਿੰਨਰਾਂ ਚੋਂ ਇਕ ਢੋਲਕੀ ਵਜਾਉਣ ਵਾਲਾ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਪਹਿਲਾਂ ਵੀ ਕਈ ਵਾਰ ਹੋਈ ਲੜਾਈ
ਕਿੰਨਰਾਂ ਦੀ ਪ੍ਰਧਾਨ ਸਵੀਟੀ ਅਤੇ ਅੰਜਲੀ ਨੇ ਦੱਸਿਆ ਕਿ ਸੰਤੋਸ਼ ਉਰਫ ਲੀਲੋ ਉਥੇ ਲੜਕੀਆਂ ਅਤੇ ਲੜਕਿਆਂ ਨੂੰ ਜ਼ਬਰਦਸਤੀ ਕਿੰਨਰ ਬਣ ਕੇ ਵਧਾਈ ਮੰਗਣ ਦਾ ਕੰਮ ਕਰਵਾਉਂਦੀ ਹੈ। ਜਿਥੇ ਉਹ ਵਧਾਈ ਮੰਗਣ ਜਾ ਰਹੇ ਸਨ, ਉਥੇ ਉਨ੍ਹਾਂ ਦੇ ਇਲਾਕੇ 'ਚ ਆਉਂਦੇ ਹਨ ਅਤੇ ਇਸ ਤੋਂ ਬਾਅਦ ਵੀ ਸੰਤੋਸ਼ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਸਭ ਹੋਣ ਤੋਂ ਪਹਿਲਾਂ ਵੀ ਸੰਤੋਸ਼ ਨੇ ਕਈ ਵਾਰ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ ਪਰ ਉਨ੍ਹਾਂ ਦਾ ਸਮਝੌਤਾ ਹੋ ਗਿਆ ਸੀ।
2 ਥਾਣਿਆਂ 'ਚ ਉਲਝਿਆਂ ਮਾਮਲਾ
ਜਦੋਂ ਕਿੰਨਰ ਇਸ ਦੀ ਸ਼ਿਕਾਇਤ ਲੈ ਕੇ ਰੋਹਤਕ ਸਦਰ ਥਾਣਾ ਪਹੁੰਚੇ ਤਾਂ ਉਸ ਦੀ ਗੱਲ ਤੱਕ ਨਹੀਂ ਸੁਣੀ ਗਈ। ਉਨ੍ਹਾਂ ਨੇ ਤਿੰਨ ਕਿੰਨਰਾਂ ਨੂੰ ਅਗਵਾ ਕੀਤਾ ਗਿਆ, ਉਨ੍ਹਾਂ 'ਚ 2 ਤਾਂ ਮਿਲ ਗਏ ਪਰ ਇਕ ਕਿੰਨਰ ਅਨੂੰ ਨਾਮ ਦੀ ਅਜੇ ਤੱਕ ਲਾਪਤਾ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਸੰਤੋਸ਼ ਦੇ ਕਬਜ਼ੇ 'ਚ ਹੈ। ਪੁਲਸ ਇਸ ਮਾਮਲੇ ਨੂੰ ਰੋਹਤਕ ਦਾ ਦੱਸ ਕੇ ਉਥੇ ਜਾਣ ਨੂੰ ਕਹਿ ਰਹੀ ਹੈ। ਅੱਗੋ ਰੋਹਤਕ ਪੁਲਸ ਵੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।
ਗੋਹਾਨਾ ਸਿਟੀ ਪੁਲਸ ਨੇ ਐੈੱਸ.ਆਈ. ਵਜੀਰ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਆਏ ਸਨ। ਮਾਮਲਾ ਰੋਹਤਕ ਦਾ ਹੋਣ ਕਰਕੇ ਉਹ ਇਸ ਮਾਮਲਾ 'ਚ ਕੋਈ ਕਾਰਵਾਈ ਨਹੀਂ ਕਰ ਸਕਦੇ। ਉਸ ਤੋਂ ਬਾਅਦ ਵੀ ਇਸ ਦੀ ਮਦਦ ਲਈ ਖੁਦ 2 ਵਾਰ ਰੋਹਤਕ ਸਦਰ ਥਾਣਾ ਪੁਲਸ ਕੋਲ ਗਏ ਸਨ ਪਰ ਇਸ ਮਾਮਲੇ 'ਚ ਰੋਹਤਕ ਪੁਲਸ ਹੀ ਕਾਰਵਾਈ ਕਰੇਗੀ।
ਮਾਲਵਿੰਦਰ ਅਤੇ ਸ਼ਵਿੰਦਰ ਸਿੰਘ ਦਾ 'ਫੋਰਟਿਸ' ਤੋਂ ਅਸਤੀਫਾ
NEXT STORY