ਤਿਰੂਵਨੰਤਪੁਰਮ-ਹੁਣ ਸਬਰੀਮਾਲਾ ਮੰਦਰ 'ਚ ਸੋਨੇ ਦੀ ਝਾਲ ਵਾਲਾ ਦਰਵਾਜ਼ਾ ਲੱਗੇਗਾ। ਅਗਲੇ ਹਫਤੇ 11 ਦਿਨ ਦੀ ਮਹੀਨੇਵਾਰ ਪੂਜਾ ਲਈ ਪਰਬਤੀ ਮੰਦਰ ਦੇ ਦਰਵਾਜ਼ੇ ਖੋਲੇ ਜਾਣਗੇ ਅਤੇ ਉਦੋਂ ਤੱਕ ਇਹ ਦਰਵਾਜ਼ਾ ਲਗਾ ਦਿੱਤਾ ਜਾਵੇਗਾ। ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਪਵਿੱਤਰ ਸਥਾਨ ਦੇ ਵਰਤਮਾਨ ਦਰਵਾਜ਼ੇ 'ਚ ਦਰਾੜਾਂ ਪੈ ਗਈਆ ਹਨ। ਨਵੇਂ ਪਵਿੱਤਰ ਦਰਵਾਜ਼ੇ ਨੂੰ ਵਧੀਆ ਕੁਆਲਿਟੀ ਵਾਲੀ ਲੱਕੜੀ ਨਾਲ ਬਣਾਇਆ ਜਾਵੇਗਾ, ਜਿਸ 'ਤੇ ਘੱਟ ਤੋਂ ਘੱਟ 4 ਕਿਲੋਗ੍ਰਾਮ ਸੋਨੇ ਦੇ ਪਾਣੀ ਚੜਿਆ ਹੋਇਆ ਹੈ। ਮੰਦਰ ਮਹੀਨੇਵਾਰ ਪੂਜਾ ਲਈ 11 ਮਾਰਚ ਨੂੰ ਖੁੱਲੇਗਾ ਅਤੇ 21 ਮਾਰਚ ਨੂੰ ਬੰਦ ਹੋ ਜਾਵੇਗਾ।
ਤ੍ਰਾਵਨਕੋਰ ਦੇਵਸਵਾਮ ਬੋਰਡ (ਟੀ. ਡੀ. ਬੀ.) ਦੇ ਪ੍ਰਧਾਨ ਏ. ਪਦਮਾਕੁਮਾਰ ਨੇ ਦੱਸਿਆ ਹੈ ਕਿ ਊਨੀ ਨਮਬੂਦਰੀ ਦੀ ਅਗਵਾਈ 'ਚ ਸਬਰੀਮਾਲਾ ਦੇ ਸ਼ਰਧਾਲੂਆਂ ਦਾ ਸਮੂਹ ਉਨ੍ਹਾਂ ਨੂੰ ਮਿਲਿਆ, ਜਿਸ ਨੇ ਨਵੇਂ ਦਰਵਾਜ਼ੇ ਦਾ ਖਰਚਾ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੁਆਰਾ ਦਰਵਾਜ਼ਾ ਭਗਵਾਨ ਅਯੱਪਾ ਨੂੰ ਸਮਰਪਿਤ ਕੀਤਾ ਗਿਆ ਹੈ। ਵਰਤਮਾਨ ਦਰਵਾਜ਼ੇ 'ਚ ਕੁਝ ਦਰਾੜਾਂ ਪੈ ਗਈਆਂ ਸੀ। ਦਰਵਾਜ਼ੇ ਨੂੰ ਬਦਲਣ ਦੇ ਸੰਬੰਧ 'ਚ ਕੁਝ ਸਮਾਂ ਪਹਿਲਾਂ ਦੇ ਦੇਵਪ੍ਰਸੰਨਾ ਕਰਵਾਈ ਗਈ ਸੀ। ਬੋਰਡ ਨੇ ਦੱਸਿਆ ਹੈ ਕਿ ਨਵੇਂ ਦਰਵਾਜ਼ੇ ਨੂੰ ਕੁਝ ਇਸ ਤਰਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਜੇਕਰ ਕੁਝ ਸਮਾਂ ਬਾਅਦ ਇਸ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਸੋਨੇ ਦੇ ਪਾਣੀ ਦੀ ਝਾਲ ਹਟਾਈ ਜਾ ਸਕਦੀ ਹੈ।
1984 ਮਾਮਲਾ : ਯੂ. ਪੀ. ਸਰਕਾਰ ਨੇ ਸੁਪਰੀਮ ਕੋਰਟ ਤੋਂ ਜਵਾਬ ਲਈ ਮੰਗਿਆ ਹੋਰ ਸਮਾਂ
NEXT STORY