ਬਿਜ਼ਨੈੱਸ ਡੈਸਕ- ਅੱਜ ਮਹੀਨੇ ਦੇ ਆਖ਼ਰੀ ਕਾਰੋਬਾਰੀ ਦਿਨ ਸੋਨਾ ਖਰੀਦਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਸੋਨੇ ਦੀਆਂ ਕੀਮਤਾਂ ਟੁੱਟੀਆਂ ਹਨ। MCX 'ਤੇ ਸੋਨਾ 85,000 ਦੇ ਲੈਵਲ ਤੋਂ ਫਿਸਲ ਕੇ 84,601 ਰੁਪਏ ਜਦਕਿ ਚਾਂਦੀ 94,823 ਰੁਪਏ 'ਤੇ ਹੈ।
ਇਹ ਵੀ ਪੜ੍ਹੋ- ਲਗਾਤਾਰ 4 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਅਤੇ ਬੈਂਕ
ਸੋਨਾ 1,150 ਰੁਪਏ ਚਾਂਦੀ 1,000 ਰੁਪਏ ਫਿਸਲੀ
ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 1,150 ਰੁਪਏ ਡਿੱਗ ਕੇ 88,200 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਅਖਿਲ ਭਾਰਤੀ ਸਰਾਫਾ ਸੰਘ ਨੇ ਇਹ ਜਾਣਕਾਰੀ ਦਿੱਤੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 1,150 ਰੁਪਏ ਡਿੱਗ ਕੇ 87,800 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸਦੀ ਪਿਛਲੀ ਬੰਦ ਕੀਮਤ 88,950 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ 1,000 ਰੁਪਏ ਡਿੱਗ ਕੇ 98,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜਦੋਂ ਕਿ ਇਸ ਦੀ ਪਿਛਲੀ ਬੰਦ ਕੀਮਤ 99,500 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। 'ਮਹਾਸ਼ਿਵਰਾਤਰੀ' ਦੇ ਮੌਕੇ 'ਤੇ ਬੁੱਧਵਾਰ ਨੂੰ ਸਰਾਫਾ ਬਾਜ਼ਾਰ ਬੰਦ ਰਹੇ।
ਇਹ ਵੀ ਪੜ੍ਹੋ- ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ
1 ਜਨਵਰੀ ਤੋਂ ਹੁਣ ਤੱਕ ਸੋਨਾ 9,472 ਰੁਪਏ ਮਹਿੰਗਾ
ਇਸ ਸਾਲ ਯਾਨੀ 1 ਜਨਵਰੀ ਤੋਂ ਹੁਣ ਤੱਕ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,162 ਰੁਪਏ ਤੋਂ 9,472 ਰੁਪਏ ਵਧ ਕੇ 85,634 ਰੁਪਏ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 9,031 ਰੁਪਏ ਵੱਧ ਕੇ 95,048 ਰੁਪਏ 'ਤੇ ਪਹੁੰਚ ਗਈ ਹੈ। ਜਦਕਿ ਪਿਛਲੇ ਸਾਲ ਯਾਨੀ 2024 'ਚ ਸੋਨਾ 12,810 ਰੁਪਏ ਮਹਿੰਗਾ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਦਾ ਵੱਡਾ ਫ਼ੈਸਲਾ : ਬਣੇਗਾ ਨਵਾਂ ਫੋਰਲੇਨ ਹਾਈਵੇਅ, ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਮਹਿੰਗੀਆਂ
NEXT STORY