ਨਵੀਂ ਦਿੱਲੀ - ਪੱਛਮੀ ਬੰਗਾਲ ਸਰਕਾਰ ਨੇ ਦਿੱਲੀ ਤੋਂ ਕੋਲਕਾਤਾ ਲਈ ਸਿੱਧੀਆਂ ਉਡਾਣਾਂ ਨੂੰ ਲੈ ਕੇ ਵੱਡੀ ਰਾਹਤ ਦਿੱਤੀ ਹੈ। ਬੰਗਾਲ ਸਰਕਾਰ ਨੇ ਹੁਣ ਹਰ ਰੋਜ਼ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਮਿਲੀ ਮਨਜ਼ੂਰੀ ਤੋਂ ਬਾਅਦ ਹੁਣ ਦਿੱਲੀ ਦੇ ਕੋਲਕਾਤਾ ਹਫਤੇ ਵਿੱਚ ਤਿੰਨ ਦਿਨ ਦੀ ਬਜਾਏ ਰੋਜ਼ਾਨਾ ਫਲਾਈਟ ਸਰਵਿਸ ਉਪਲੱਬਧ ਹੋ ਸਕਣਗੀਆਂ।
ਬੰਗਾਲ ਸਰਕਾਰ ਨੇ ਸੋਮਵਾਰ ਨੂੰ ਕੋਲਕਾਤਾ ਤੋਂ ਦਿੱਲੀ ਵਿਚਾਲੇ ਡੇਲੀ ਡਾਇਰੈਕਟ ਫਲਾਈਟ ਸਰਵਿਸ ਨੂੰ ਹਰੀ ਝੰਡੀ ਵਿਖਾ ਦਿੱਤੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਤੋਂ ਕੋਲਕਾਤਾ ਦੀ ਡਾਇਰੈਕਟ ਫਲਾਈਟ ਹਫਤੇ ਵਿੱਚ ਸਿਰਫ ਤਿੰਨ ਦਿਨ ਹੀ ਉਡਾਣ ਭਰ ਰਹੀ ਸੀ। ਪੱਛਮੀ ਬੰਗਾਲ ਸਰਕਾਰ ਦੇ ਇੰਫੋਰਮੇਸ਼ਨ ਅਤੇ ਕਲਚਰਲ ਡਿਪਾਰਟਮੈਂਟ ਨੇ ਤੱਤਕਾਲ ਹੀ ਦੋਨਾਂ ਰਾਜਧਾਨੀ ਵਿਚਾਲੇ ਹਰ ਦਿਨ ਲਈ ਸਿੱਧੀਆਂ ਉਡਾਣਾਂ ਨੂੰ ਮਨਜ਼ੂਰੀ ਦੇ ਦਿੱਤੀ। ਹੁਣ ਤੱਕ ਲੋਕਾਂ ਨੂੰ ਹਫਤੇ ਵਿੱਚ ਸਿਰਫ ਤਿੰਨ ਦਿਨ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹੀ ਦਿੱਲੀ ਤੋਂ ਕੋਲਕਾਤਾ ਦੀ ਜਹਾਜ਼ ਮਿਲ ਰਹੀ ਸੀ ਪਰ ਹੁਣ ਇਸ ਝੰਝਟ ਤੋਂ ਮੁਕਤੀ ਮਿਲੇਗੀ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਜੁਲਾਈ ਵਿੱਚ 6 ਮਹਾਨਗਰਾਂ ਤੋਂ ਡਾਇਰੈਕਟ ਫਲਾਈਟ 'ਤੇ ਰੋਕ ਲਗਾ ਦਿੱਤੀ ਸੀ। ਕੋਰੋਨਾ ਮਹਾਮਾਰੀ ਦੇ ਚੱਲਦੇ ਬੰਗਾਲ ਸਰਕਾਰ ਨੇ ਦਿੱਲੀ, ਮੁੰਬਈ, ਚੇਨਈ ਸਮੇਤ 6 ਸ਼ਹਿਰਾਂ ਤੋਂ ਕੋਲਕਾਤਾ ਦੀਆਂ ਸਿੱਧੀਆਂ ਉਡਾਣਾਂ ਨੂੰ ਰੋਕ ਦਿੱਤਾ ਸੀ। ਜਿਸ ਤੋਂ ਬਾਅਦ ਸਰਕਾਰ ਨੇ ਥੋੜ੍ਹੀ ਰਾਹਤ ਦਿੰਦੇ ਹੋਏ ਇਨ੍ਹਾਂ ਸ਼ਹਿਰਾਂ ਤੋਂ ਹਫਤੇ ਵਿੱਚ ਤਿੰਨ ਦਿਨ ਜਹਾਜ਼ਾਂ ਨੂੰ ਲੈਂਡ ਕਰਨ ਦੀ ਆਗਿਆ ਦਿੱਤੀ। ਅੱਜ ਇਸ ਰੋਕ ਨੂੰ ਵੀ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ। ਹੁਣ ਦਿੱਲੀ ਤੋਂ ਕੋਲਕਾਤਾ ਲਈ ਰੋਜ਼ਾਨਾ ਡਾਇਰੈਕਟ ਫਲਾਈਟਾਂ ਉੱਡਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਜੰਮੂ-ਕਸ਼ਮੀਰ 'ਚ ਡੀਡੀਸੀ ਚੋਣਾਂ ਦੇ ਛੇਵੇਂ ਪੜਾਅ 'ਚ 51.5 ਫ਼ੀਸਦੀ ਤੋਂ ਵਧ ਵੋਟਾਂ ਪਈਆਂ
NEXT STORY