ਸਿਲਚਰ- ਆਸਾਮ ਦੇ ਕਛਾਰ ਜ਼ਿਲ੍ਹੇ 'ਚ ਮੁਰੰਮਤ ਤੋਂ ਬਾਅਦ ਹਾਲ ਹੀ 'ਚ ਖੋਲ੍ਹਿਆ ਗਿਆ ਹਰੰਗ ਨਦੀ 'ਤੇ ਬਣਿਆ ਪੁਲ ਬੁੱਧਵਾਰ ਨੂੰ ਢਹਿ ਗਿਆ, ਜਿਸ ਨਾਲ ਤੈਅ ਮਾਤਰਾ ਤੋਂ ਵੱਧ ਸਾਮਾਨ ਲਿਜਾ ਰਹੇ 2 ਟਰੱਕ ਨਦੀ 'ਚ ਡਿੱਗ ਗਏ ਅਤੇ ਚਾਲਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਿਲਚਰ-ਕਲੇਨ ਰੋਡ 'ਤੇ ਬਣੇ ਦਹਾਕਿਆਂ ਪੁਰਾਣੇ ਪੁਲ ਨੂੰ ਲਗਭਗ 2 ਸਾਲ ਦੀ ਮੁਰੰਮਤ ਤੋਂ ਬਾਅਦ ਪਿਛਲੇ ਮਹੀਨੇ ਮੁੜ ਖੋਲ੍ਹ ਦਿੱਤਾ ਗਿਆ ਸੀ। ਇਹ ਪੁਲ, ਆਸਾਮ ਨੂੰ ਮੇਘਾਲਿਆ ਨਾਲ ਜੋੜਦਾ ਹੈ। ਜ਼ਿਲ੍ਹਾ ਕਮਿਸ਼ਨਰ ਮ੍ਰਿਦੁਲ ਯਾਦਵ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਘਰ 'ਚ ਪਈ ਫਰਿੱਜ ਬਣ ਗਈ 'ਬੰਬ' ! ਖੋਲ੍ਹਦਿਆਂ ਹੀ ਹੋ ਗਿਆ ਧਮਾਕਾ, ਤੜਫ਼-ਤੜਫ਼ ਨਿਕਲੀ ਕਿਸਾਨ ਦੀ ਜਾਨ
ਉਨ੍ਹਾਂ ਕਿਹਾ,''ਉੱਥੇ (ਪੁਲ 'ਤੇ) ਪਾਬੰਦੀ ਲਗਾਈ ਗਈ ਸੀ ਅਤੇ ਤੈਅ ਮਾਤਰਾ ਤੋਂ ਵੱਧ ਸਾਮਾਨ ਲਿਜਾਉਣ ਵਾਲੇ ਵਾਹਨਾਂ ਦੀ ਨਿਗਰਾਨੀ ਲਈ 4 ਜਾਂਚ ਕੇਂਦਰ ਸਥਾਪਤ ਕੀਤੇ ਗਏ ਸਨ।'' ਸੀਨੀਅਰ ਪੁਲਸ ਸੁਪਰਡੈਂਟ ਨੁਮਲ ਮਹਤਾ ਨੇ ਦੱਸਿਆ ਕਿ ਦੋਵੇਂ ਟਰੱਕਾਂ ਦੇ ਡਰਾਈਵਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਪਰਵਾਹੀ ਕਿੱਥੇ ਹੋਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਸੁਪਰਡੈਂਟ ਨੇ ਕਿਹਾ,''ਪੁਲ ਦੇ ਢਹਿਣ ਕਾਰਨ ਨਦੀ ਦੇ ਦੋਵਾਂ ਪਾਸੇ ਰਹਿਣ ਵਾਲੇ ਸਕੂਲੀ ਬੱਚਿਆਂ ਅਤੇ ਨਿਵਾਸੀਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਦੀ ਪਾਰ ਕਰਨ 'ਚ ਮਦਦ ਕਰਨ ਲਈ ਅਸੀਂ ਕਿਸ਼ਤੀਆਂ ਤਾਇਨਾਤ ਕੀਤੀਆਂ ਹਨ।'' ਇਸ ਵਿਚ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਮੁਰੰਮਤ ਕੰਮ 'ਚ ਘਟੀਆ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਕਾਰਨ ਪੁਲ ਢਹਿ ਗਿਆ। ਦੋਸ਼ਾਂ ਦਾ ਖੰਡਨ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਫਰੀਦਾ ਪਰਵੀਨ ਲਸਕਰ ਨੇ ਦਾਅਵਾ ਕੀਤਾ,''ਪੁਲ ਦੀ ਭਾਰ ਸਮਰੱਥਾ 40 ਟਨ ਸੀ ਪਰ ਇਹ ਟਰੱਕ ਲਗਭਗ 120-130 ਟਨ ਪੱਥਰ ਲਿਜਾ ਰਹੇ ਸਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਾਈ ਅੱਡੇ 'ਤੇ ਬੰਬ ਹੋਣ ਦੀ ਮਿਲੀ ਧਮਕੀ, ਜਾਂਚ ਕਰਨ 'ਤੇ ਨਿਕਲੀ ਝੂਠੀ
NEXT STORY