ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਚੀਨ ਨਾਲ ਸਰਹੱਦੀ ਤਣਾਅ ਦੇ ਮੁੱਦੇ ‘ਤੇ ਸੰਸਦ ‘ਚ ਚਰਚਾ ਨਾ ਕਰਨ ‘ਤੇ ਬੁੱਧਵਾਰ ਨੂੰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਸੰਜੇ ਸਿੰਘ ਨੇ ਕਿਹਾ,''ਸੱਤਾਧਾਰੀ ਗਠਜੋੜ ਕਿਸਾਨਾਂ ਨੂੰ ਤਾਂ 56 ਇੰਚ ਦੀ ਛਾਤੀ ਦਿਖਾਉਂਦਾ ਹੈ ਪਰ ਚੀਨ ਦੇ ਸਾਹਮਣੇ ਇਹ 0.56 ਹੋ ਜਾਂਦੀ ਹੈ।'' 'ਆਪ', ਕਾਂਗਰਸ ਅਤੇ ਜਨਤਾ ਦਲ (ਯੂਨਾਈਟੇਡ) ਸਮੇਤ ਕਈ ਹੋਰ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਅਰੁਣਾਚਲ ਪ੍ਰਦੇਸ਼ 'ਚ ਹਾਲੀਆ ਚੀਨੀ ਕਬਜ਼ੇ ਅਤੇ ਦੋਹਾਂ ਦੇਸ਼ਾਂ ਦੀ ਸਰਹੱਦ 'ਤੇ ਤਣਾਅ ਦੇ ਮੁੱਦੇ 'ਤੇ ਚਰਚਾ ਦੀ ਮੰਗ ਕਰਦੇ ਹੋਏ ਸੰਸਦ ਭਵਨ ਕੰਪਲੈਕਸ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਧਰਨਾ ਦਿੱਤਾ। ਸੰਜੇ ਸਿੰਘ ਨੇ ਕਿਹਾ,''ਸਰਕਾਰ ਐੱਲ.ਏ.ਸੀ. (ਅਸਲ ਕੰਟਰੋਲ ਰੇਖਾ) 'ਤੇ ਤਣਾਅ ਦੇ ਮੁੱਦੇ 'ਤੇ ਇਸ ਦੇਸ਼ ਦੇ ਲੋਕਾਂ ਦੇ ਪ੍ਰਤੀ ਅਤੇ ਸੰਸਦ ਦੇ ਪ੍ਰਤੀ ਜਵਾਬਦੇਹ ਹੈ। ਇਹ ਸਰਕਾਰ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ 56 ਇੰਚ ਦੀ ਛਾਤੀ ਦਿਖਾਉਂਦੀ ਹੈ ਪਰ ਚੀਨ ਦੇ ਸਾਹਮਣੇ ਇਹ 0.56 ਦੀ ਹੋ ਜਾਂਦੀ ਹੈ।''
ਉਨ੍ਹਾਂ ਸਵਾਲ ਕੀਤਾ,''ਚੀਨ ਤੋਂ ਦਰਾਮਦ ਵਧ ਰਿਹਾ ਹੈ। ਸਰਕਾਰ ਅਜਿਹਾ ਕਿਉਂ ਕਰ ਰਹੀ ਹੈ? ਸਾਡੇ ਫ਼ੌਜੀਆਂ ਨੇ ਸਰਹੱਦਾਂ ਦੀ ਰੱਖਿਆ ਲਈ ਆਪਣੀ ਜਾਨ ਗੁਆ ਦਿੱਤੀ। ਫਿਰ ਸਰਕਾਰ ਚੀਨ ਨਾਲ ਵਪਾਰ ਨੂੰ ਉਤਸ਼ਾਹ ਕਿਉਂ ਦੇ ਰਹੀ ਹੈ? 7 ਦਸੰਬਰ ਨੂੰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਵਿਰੋਧੀ ਦਲ ਭਾਰਤ-ਚੀਨ ਸਰਹੱਦ 'ਤੇ ਤਣਾਅ ਅਤੇ ਚੀਨੀ ਕਬਜ਼ੇ ਦੇ ਮੁੱਦੇ 'ਤੇ ਚਰਚਾ ਦੀ ਮੰਗ ਕਰ ਰਹੇ ਹਨ। ਬੁੱਉਧਵਾਰ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ, ਭਾਕਪਾ, ਮਾਕਪਾ, ਰਾਜਦ, ਜਨਤਾ ਦਲ (ਯੂ), ਸ਼ਿਵ ਸੈਨਾ, ਦਰਮੁਕ ਅਤੇ ਰਾਕਾਂਪਾ ਸਮੇਤ 12 ਵਿਰੋਧੀ ਦਲਾਂ ਦੇ ਮੈਂਬਰਾਂ ਨੇ ਭਾਰਤ-ਚੀਨ ਸਰਹੱਦ 'ਤੇ ਤਣਾਅ ਦੇ ਮੁੱਦੇ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਸੰਸਦ ਭਵਨ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।
ਪੱਤਰਕਾਰ ਵਜੋਂ ਜਾਣੇ ਜਾਂਦੇ ਅਨੂਪ ਰਤਨ ਹਿਮਾਚਲ ਦੇ ਨਵੇਂ ਐਡਵੋਕੇਟ ਜਨਰਲ ਨਿਯੁਕਤ
NEXT STORY