ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਮਣੀਪੁਰ ਵਿਚ ਸਥਾਈ ਸ਼ਾਂਤੀ ਲਈ ਮੇਇਤੀ ਅਤੇ ਕੁਕੀ ਦੋਵੇਂ ਭਾਈਚਾਰਿਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਘੁਸਪੈਠ ਨੂੰ ਰੋਕਣ ਲਈ ਮਿਆਂਮਾਰ ਨਾਲ ਲੱਗਦੀ ਦੇਸ਼ ਦੀ ਸਰਹੱਦ 'ਤੇ ਕੰਡਿਆਲੀ ਤਾਰ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਸਰਕਾਰ ਦੇ ਤੀਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ 'ਤੇ ਇਕ ਪੱਤਰਕਾਰ ਸੰਮੇਲਨ 'ਚ ਸ਼ਾਹ ਨੇ ਕਿਹਾ ਕਿ ਪਿਛਲੇ ਹਫ਼ਤੇ ਤਿੰਨ ਦਿਨਾਂ ਦੀ ਹਿੰਸਾ ਨੂੰ ਛੱਡ ਦਿੱਤਾ ਜਾਵੇ ਤਾਂ ਮਣੀਪੁਰ 'ਚ ਸਥਿਤੀ ਕੁੱਲ ਮਿਲਾ ਕੇ ਸ਼ਾਂਤੀਪੂਰਨ ਰਹੀ ਹੈ ਅਤੇ ਸਰਕਾਰ ਅਸ਼ਾਂਤ ਪੂਰਬ-ਉੱਤਰ ਰਾਜ 'ਚ ਸ਼ਾਂਤੀ ਬਹਾਲ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ,''ਅਸੀਂ ਸ਼ਾਂਤੀ ਬਣਾਈ ਰੱਖਣ ਲਈ ਦੋਵਾਂ ਭਾਈਚਾਰਿਆਂ ਨਾਲ ਗੱਲ ਕਰ ਰਹੇ ਹਾਂ। ਅਸੀਂ ਮਣੀਪੁਰ ਵਿੱਚ ਸਥਾਈ ਸ਼ਾਂਤੀ ਲਈ ਇਕ ਖਾਕਾ ਵੀ ਤਿਆਰ ਕਰ ਰਹੇ ਹਾਂ।''
ਗ੍ਰਹਿ ਮੰਤਰੀ ਨੇ ਕਿਹਾ ਕਿ ਮਿਆਂਮਾਰ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ 'ਤੇ 30 ਕਿਲੋਮੀਟਰ ਤੱਕ ਕੰਡਿਆਲੀ ਤਾਰ ਲਗਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ 1,500 ਕਿਲੋਮੀਟਰ ਲਈ ਧਨ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਸ 'ਭਾਰਤ ਮਿਆਂਮਾਰ ਮੁਕਤ ਮੂਵਮੈਂਟ ਵਿਵਸਥਾ (ਐੱਫ.ਐੱਮ.ਆਰ.) ਨੂੰ ਪਹਿਲੇ ਹੀ ਖ਼ਤਮ ਕਰ ਦਿੱਤਾ ਹੈ, ਜੋ ਭਾਰਤ-ਮਿਆਂਮਾਰ ਸਰਹੱਦ ਦੇ ਨੇੜੇ ਰਹਿ ਰਹੇ ਲੋਕਾਂ ਨੂੰ ਬਿਨਾਂ ਕਿਸੇ ਦਸਤਾਵੇਜ਼ ਦੇ ਇਕ-ਦੂਜੇ ਦੇ ਖੇਤਰ 'ਚ 16 ਕਿਲੋਮੀਟਰ ਅੰਦਰ ਤੱਕ ਜਾਣ ਦੀ ਮਨਜ਼ੂਰੀ ਦਿੰਦੀ ਸੀ। ਉਨ੍ਹਾਂ ਕਿਹਾ,''ਹੁਣ ਲੋਕ ਵੀਜ਼ੇ ਦੇ ਨਾਲ ਹੀ ਇਕ-ਦੂਜੇ ਦੇ ਖੇਤਰ 'ਚ ਪ੍ਰਵੇਸ਼ ਕਰ ਸਕਣਗੇ।'' ਮਿਜ਼ੋਰਮ, ਮਣੀਪੁਰ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ 1,643 ਕਿਲੋਮੀਟਰ ਲੰਬੀ ਭਾਰਤ-ਮਿਆਂਮਾਰ ਸਰਹੱਦ 'ਤੇ ਐੱਫ.ਐੱਮ.ਆਰ. ਲਾਗੂ ਸੀ। ਇਸ ਨੂੰ ਭਾਰਤ ਦੀ 'ਐਕਟ ਈਸਟ' ਨੀਤੀ ਦੇ ਅਧੀਨ 2018 'ਚ ਲਾਗੂ ਕੀਤਾ ਗਿਆ ਸੀ। ਮਣੀਪੁਰ 'ਚ ਪਿਛਲੇ 3 ਸਾਲ ਤਿੰਨ ਮਈ ਨੂੰ ਬਹੁਗਿਣਤੀ ਮੇਇਤੀ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤੇ ਜਾਣ ਦੀ ਮੰਗ ਦੇ ਵਿਰੋਧ 'ਚ ਰਾਜ ਦੇ ਪਹਾੜੀ ਜ਼ਿਲ੍ਹਆਂ 'ਚ 'ਆਦਿਵਾਸੀ ਇਕਜੁਟਤਾ ਮਾਰਚ' ਕੱਢਿਆ ਗਿਆ ਸੀ ਅਤੇ ਇਸ ਦੌਰਾਨ ਹਿੰਸਾ ਭੜਕ ਗਈ ਸੀ। ਉਦੋਂ ਤੋਂ ਜਾਰੀ ਹਿੰਸਾ ਅਤੇ ਮੇਇਤੀ ਭਾਈਚਾਰਿਆਂ ਦੇ 220 ਤੋਂ ਵੱਧ ਲੋਕ ਅਤੇ ਸੁਰੱਖਿਆ ਕਰਮੀ ਮਾਰੇ ਜਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ 'ਚ ਚੋਣਾਂ ਦੇ ਪਹਿਲੇ ਪੜਾਅ ਦੀਆਂ ਤਿਆਰੀਆਂ ਮੁਕੰਮਲ
NEXT STORY