ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਇੱਕ ਵੱਡੀ ਸਿਹਤ ਯੋਜਨਾ ਦੀ ਐਲਾਨ ਕੀਤਾ ਹੈ, ਜਿਸ ਦੇ ਤਹਿਤ ਸੂਬੇ ਦੇ ਸਾਰੇ ਨਿਵਾਸੀਆਂ ਦਾ ਸਿਹਤ ਬੀਮਾ ਕਰਵਾਇਆ ਜਾਵੇਗਾ। ਇਹ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਤੰਦਰੁਸਤ ਯੋਜਨਾ (AB-PMJAY) ਦੇ ਅਧੀਨ ਆਵੇਗੀ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਤਹਿਤ ਫਲੋਟਿੰਗ ਆਧਾਰ 'ਤੇ ਪ੍ਰਤੀ ਪਰਿਵਾਰ ਨੂੰ 5 ਲੱਖ ਰੁਪਏ ਦੇ ਸਾਲਾਨਾ ਸਿਹਤ ਬੀਮਾ ਕਵਰ ਮਿਲੇਗਾ। ਇਸ 'ਚ ਕੈਂਸਰ ਅਤੇ ਕਿਡਨੀ ਬੀਮਾਰੀ ਅਤੇ ਕੋਵਿਡ-19 ਵਰਗੀਆਂ ਬੀਮਾਰੀਆਂ ਨੂੰ ਵੀ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਕੋਲਾਜੀ, ਕਾਰਡਯੋਲਾਜੀ ਅਤੇ ਨੈਫਰੋਲਾਜੀ ਦੇ ਸਾਰੇ ਇਲਾਜ ਪਹਿਲੇ ਦਿਨ ਤੋਂ ਹੀ ਕਵਰ ਕੀਤੇ ਜਾਣਗੇ। ਉਥੇ ਹੀ ਹਸਪਤਾਲ 'ਚ ਦਾਖਲ ਦੌਰਾਨ ਕਿਸੇ ਵੱਡੀ ਬੀਮਾਰੀ ਦਾ ਇਲਾਜ ਵੀ ਕਵਰ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਬੀਮਾ 'ਚ ਪਰਿਵਾਰ ਦੀ ਗਿਣਤੀ ਜਾਂ ਉਮਰ 'ਤੇ ਵੀ ਕਿਸੇ ਤਰ੍ਹਾਂ ਦਾ ਕੋਈ ਰੋਕ ਨਹੀਂ ਹੋਵੇਗਾ ਅਤੇ ਸਾਰੀਆਂ ਪਹਿਲਾਂ ਦੀਆਂ ਸਿਹਤ ਸਬੰਧਿਤ ਸੇਵਾਵਾਂ ਨੂੰ ਇਸ ਯੋਜਨਾ ਦੇ ਤਹਿਤ ਕਵਰ ਕੀਤਾ ਜਾਵੇਗਾ। ਦੱਸ ਦਈਏ ਕਿ ਯੋਜਨਾ 'ਚ ਇੱਕ ਮਰੀਜ਼ ਦੇ ਹਸਪਤਾਲ 'ਚ ਦਾਖਲ ਹੋਣ ਦੇ 3 ਦਿਨ ਪਹਿਲਾਂ ਅਤੇ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ 15 ਦਿਨਾਂ ਤੱਕ ਦਾ ਖਰਚਾ ਬੀਮੇ ਦੇ ਤਹਿਤ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਰੀਜ਼ ਨੂੰ ਦਵਾਈਆਂ ਦਾ ਖਰਚਾ ਵੀ ਮਿਲੇਗਾ।
ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਲੱਗਭੱਗ 23,000 ਅਜਿਹੇ ਹਸਪਤਾਲ ਹਨ ਜਿੱਥੇ ਇਸ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ। ਇਹ ਬੀਮਾ ਯੋਜਨਾ ਬਜਾਜ਼ ਆਲਿਆਂਜ ਜਨਰਲ ਇੰਸ਼ੋਰਨਸ ਲਿਮਟਿਡ ਦੇ ਜ਼ਰੀਏ ਲਾਗੂ ਕੀਤੀ ਜਾਵੇਗੀ। ਸਿਹਤ ਵਿਭਾਗ ਛੇਤੀ ਹੀ ਪੰਜੀਕਰਣ ਮੁਹਿੰਮ ਸ਼ੁਰੂ ਕਰੇਗਾ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਗੋਲਡਨ ਕਾਰਡ (ਈ-ਕਾਰਡ) ਵੰਡੇਗਾ।
ਸੇਵਾਮੁਕਤ ਨੇਵੀ ਅਧਿਕਾਰੀ ਨਾਲ ਰਾਜਨਾਥ ਨੇ ਕੀਤੀ ਗੱਲ, ਕਿਹਾ- ਸਾਬਕਾ ਫੌਜੀ 'ਤੇ ਹਮਲਾ ਸਵੀਕਾਰਯੋਗ ਨਹੀਂ
NEXT STORY