ਨਵੀਂ ਦਿੱਲੀ, (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨਾਜਾਇਜ਼ ਢੰਗ ਨਾਲ ਰਹਿ ਰਹੇ ਲੋਕਾਂ ਪ੍ਰਤੀ ਬਿਲਕੁੱਲ ਵੀ ਨਰਮੀ ਨਾ ਵਰਤਣ ਦੀ ਆਪਣੀ ਨੀਤੀ ਨੂੰ ਜਾਰੀ ਰੱਖੇਗੀ ਅਤੇ ਭਾਰਤ ਨੂੰ ਇਸ ਖਤਰੇ ਤੋਂ ਸੁਰੱਖਿਅਤ ਰੱਖਣ ਲਈ ਪ੍ਰਤੀਬੱਧ ਹੈ।
ਸ਼ਾਹ ਨੇ ਕਿਹਾ ਕਿ ਸੁਰੱਖਿਅਤ ਭਾਰਤ ਦੀ ਪ੍ਰਧਾਨ ਮੰਤਰੀ ਮੋਦੀ ਦੀ ਕਲਪਨਾ ਦੇ ਤਹਿਤ ਰਾਸ਼ਟਰੀ ਜਾਂਚ ਅਥਾਰਿਟੀ (ਐੱਨ. ਆਈ. ਏ.) ਨੇ 5 ਕੌਮਾਂਤਰੀ ਮਨੁੱਖੀ ਸਮੱਗਲਿੰਗ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ 10 ਸੂਬਿਆਂ ’ਚ ਇਕੱਠੀ ਚਲਾਈ ਗਈ, ਜਿਸ ਦੇ ਨਤੀਜੇ ਵਜੋਂ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ਾਹ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਐੱਨ. ਆਈ. ਏ. ਦੀ ਟੀਮ ਨੂੰ ਵਧਾਈ ਦਿੱਤੀ। ਐੱਨ. ਆਈ. ਏ. ਦੇ ਇਕ ਬੁਲਾਰੇ ਨੇ ਦੱਸਿਆ ਕਿ ਏਜੰਸੀ ਨੇ ਬੁੱਧਵਾਰ ਨੂੰ ਪੂਰੇ ਦੇਸ਼ ’ਚ ਛਾਪੇਮਾਰੀ ਕਰ ਕੇ ਮਨੁੱਖੀ ਸਮੱਗਲਿੰਗ ’ਚ ਸ਼ਾਮਲ 5 ਗਿਰੋਹਾਂ ਦਾ ਪਰਦਾਫਾਸ਼ ਕਰ ਕੇ 44 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਬੁਲਾਰੇ ਨੇ ਦੱਸਿਆ ਕਿ ਭਾਰਤ-ਬੰਗਲਾਦੇਸ਼ ਸਰਹੱਦ ਦੇ ਰਸਤੇ ਘੁਸਪੈਠ ’ਚ ਸ਼ਾਮਲ ਅਤੇ ਨਾਜਾਇਜ਼ ਢੰਗ ਨਾਲ ਲੋਕਾਂ ਨੂੰ ਵਸਾਉਣ ’ਚ ਮਦਦ ਕਰਨ ਵਾਲੇ ਮਨੁੱਖੀ ਸਮੱਗਲਰਾਂ ਦੇ ਨੈੱਟਵਰਕ ਨੂੰ ਨਸ਼ਟ ਕਰਨ ਲਈ 8 ਸੂਬਿਆਂ ਤੇ 2 ਕੇਂਦਰ ਸ਼ਾਸਿਤ ਸੂਬਿਆਂ ’ਚ 55 ਟਿਕਾਣਿਆਂ ’ਤੇ ਸੀਮਾ ਸੁਰੱਖਿਆ ਬਲ ਤੇ ਸੂਬਾ ਪੁਲਸ ਬਲ ਦੇ ਸਹਿਯੋਗ ਨਾਲ ਛਾਪੇਮਾਰੀ ਕੀਤੀ ਗਈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ ਦੇ ਉਤਰਨ ਵਾਲੀ ਜਗ੍ਹਾ ਦਾ ਨਾਂ ‘ਸ਼ਿਵ ਸ਼ਕਤੀ’ ਰੱਖ ਕੇ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਪਰ ਛੱਤੀਸਗੜ੍ਹ ਦੀ (ਕਾਂਗਰਸ) ਸਰਕਾਰ ਨੇ ਮਹਾਦੇਵ ਦੇ ਨਾਂ ’ਤੇ ਸੱਟਾ ਸ਼ੁਰੂ ਕਰ ਦਿੱਤਾ। ਸ਼ਾਹ ਨੇ ਜਸ਼ਪੁਰ ਜ਼ਿਲੇ ਦੇ ਬਗੀਚਾ ਇਲਾਕੇ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ’ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ 5 ਸਾਲਾਂ ਅੰਦਰ ਸੂਬੇ ’ਚੋਂ ਨਕਸਲਵਾਦ ਖਤਮ ਕਰ ਦਿੱਤਾ ਜਾਵੇਗਾ।
ਯਮੁਨਾਨਗਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਲੋਕਾਂ ਦੀ ਮੌਤ, ਘਰਾਂ 'ਚ ਛਾਇਆ ਮਾਤਮ
NEXT STORY