ਨੈਸ਼ਨਲ ਡੈਸਕ– ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਰਹਿਮ ਪੋਤਾ ਆਪਣੀ ਕੈਂਸਰ ਪੀੜਤ ਦਾਦੀ ਨੂੰ ਜੰਗਲ ਵਿਚ ਛੱਡ ਆਇਆ। ਮਾਮਲਾ ਮਹਾਰਾਸ਼ਟਰ ਦੇ ਮੁੰਬਈ ਨਾਲ ਸੰਬੰਧਿਤ ਹੈ, ਜਿੱਥੇ ਪੁਲਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਸ ਦੇ ਅਨੁਸਾਰ ਬਜ਼ੁਰਗ ਔਰਤ ਲੰਬੇ ਸਮੇਂ ਤੋਂ ਕੈਂਸਰ ਦੀ ਮਰੀਜ਼ ਸੀ ਅਤੇ ਉਹ ਬਹੁਤ ਹੀ ਕਮਜ਼ੋਰ ਹਾਲਤ ਵਿਚ ਸੀ। ਪੋਤਾ ਉਸ ਨੂੰ ਬੋਝ ਸਮਝਣ ਲੱਗ ਪਿਆ ਅਤੇ ਉਸ ਨੇ ਦਾਦੀ ਨੂੰ ਇਕ ਦਿਨ ਚੁੱਪਚਾਪ ਗੱਡੀ 'ਚ ਬਿਠਾ ਕੇ ਆਰੇ ਕਾਲੋਨੀ ਨੇੜੇ ਜੰਗਲ 'ਚ ਛੱਡ ਆਇਆ। ਪੁਲਸ ਨੇ 33 ਸਾਲਾ ਇਕ ਵਿਅਕਤੀ ਅਤੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਘਟਨਾ ਦਾ ਵਿਸਥਾਰ
ਪੁਲਸ ਨੇ ਕਿਹਾ ਕਿ ਸਾਨੂੰ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲੀ ਸੀ ਕਿ ਇਕ ਬਜ਼ੁਰਗ ਔਰਤ ਬੇਸਹਾਰਾ ਹਾਲਤ ਵਿਚ ਜੰਗਲ 'ਚ ਮਿਲੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਔਰਤ ਦੇ ਪੋਤੇ ਨੇ ਹੀ ਉਸਨੂੰ ਇੱਥੇ ਛੱਡਿਆ ਸੀ। 70 ਸਾਲਾ ਬਜ਼ੁਰਗ ਕੂੜੇ ਦੇ ਢੇਰ ਨੇੜੇ ਮਿਲ ਸੀ ਅਤੇ ਉਸ ਦੀ ਹਾਲਤ ਖਰਾਬ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਸੀ. ਸੀ. ਟੀ. ਵੀ. ਫੁਟੇਜ ਵਿਚ ਬਜ਼ੁਰਗ ਦੇ ਪੋਤੇ ਸਾਗਰ ਸ਼ੇਵਾਲੇ (33), ਜੀਜਾ ਬਾਬਾ ਸਾਹਿਬ ਗਾਇਕਵਾੜ (70) ਅਤੇ ਆਟੋ ਰਿਕਸ਼ਾ ਚਾਲਕ ਸੰਜੇ ਕਾਦਰੇਸ਼ਮ (27) ਨੂੰ ਔਰਤ ਨੂੰ ਉਸ ਥਾਂ 'ਤੇ ਛੱਡਦੇ ਹੋਏ ਵੇਖਿਆ ਗਿਆ, ਜਿੱਥੇ ਉਹ ਮਿਲੀ ਸੀ।
ਗ੍ਰਿਫਤਾਰੀ ਅਤੇ ਕਾਰਵਾਈ
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੋਤੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ 'ਤੇ ਵੱਡੇ ਬਜ਼ੁਰਗਾਂ ਨਾਲ ਦੁਰਵਿਵਹਾਰ ਕਰਨ ਦੀ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਾ ਸਿਰਫ਼ ਇਕ ਕਾਨੂੰਨੀ ਮਾਮਲਾ ਹੈ, ਸਗੋਂ ਇਹ ਸਮਾਜ ਵਾਸਤੇ ਵੀ ਇੱਕ ਵੱਡਾ ਸਵਾਲ ਹੈ ਕਿ ਅਸੀਂ ਆਪਣੇ ਵੱਡਿਆਂ ਨਾਲ ਕਿੰਨਾ ਬੇਰਹਿਮ ਵਤੀਰਾ ਕਰ ਰਹੇ ਹਾਂ। ਸੀਸੀਟੀਵੀ ਫੁਟੇਜ 'ਚ ਇਹ ਖੁਲਾਸਾ ਹੋਇਆ ਹੈ ਕਿ ਦੋਸ਼ੀ ਜੋ ਕਿ ਬੋਰੀਵਲੀ ਦਾ ਨਿਵਾਸੀ ਹੈ, 21 ਜੂਨ ਦੀ ਰਾਤ ਬਜ਼ੁਰਗ ਔਰਤ ਨੂੰ ਪਹਿਲਾਂ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸ਼ਤਾਬਦੀ ਹਸਪਤਾਲ ਲੈ ਕੇ ਗਿਆ ਪਰ ਜਦੋਂ ਹਸਪਤਾਲ ਦੇ ਅਧਿਕਾਰੀਆਂ ਨੇ ਬਜ਼ੁਰਗ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਆਰੇ ਜੰਗਲ ਲੈ ਗਿਆ ਅਤੇ ਉੱਥੇ ਛੱਡ ਆਇਆ। ਇਕ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦਾ ਇਲਾਜ ਹੁਣ ਸ਼ਹਿਰ ਦੇ ਜੁਹੂ ਖੇਤਰ ਵਿਚ ਸਥਿਤ ਸਰਕਾਰੀ ਕੂਪਰ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।
ਪੇਂਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਇਲਾਕੇ ਦੇ ਲੋਕਾਂ 'ਚ ਦਹਿਸ਼ਤ
NEXT STORY