ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2021 ਦੇ ਆਖ਼ਰੀ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਕ ਵੀਡੀਓ ਬਾਰੇ ਦੱਸਿਆ। 'ਮਨ ਕੀ ਬਾਤ' ਪ੍ਰੋਗਰਾਮ 'ਚ ਇਸ ਵੀਡੀਓ ਨੂੰ ਪਲੇਅ ਵੀ ਕੀਤਾ ਗਿਆ। ਇਸ ਵੀਡੀਓ 'ਚ ਕੁਝ ਵਿਦੇਸ਼ੀ ਕੁੜੀਆਂ ਸਾਡੇ ਦੇਸ਼ ਦਾ ਰਾਸ਼ਟਰੀ ਗੀਤ 'ਵੰਦੇ ਮਾਤਰਮ' ਗਾਉਂਦੀਆਂ ਸੁਣਾਈ ਦੇ ਰਹੀਆਂ ਸਨ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਵਿਦੇਸ਼ੀ ਕੁੜੀਆਂ ਭਾਰਤ ਦਾ 'ਰਾਸ਼ਟਰੀ ਗੀਤ' ਗਾ ਰਹੀਆਂ ਹਨ। ਪੀ.ਐੱਮ. ਮੋਦੀ ਨੇ ਦੱਸਿਆ ਕਿ ਇਹ ਕੁੜੀਆਂ ਗ੍ਰੀਸ ਦੀਆਂ ਹਨ। ਗ੍ਰੀਸ ਦੀਆਂ ਕੁੜੀਆਂ ਨੇ ਵੰਦੇ ਮਾਤਰਮ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਪੀ.ਐੱਮ. ਮੋਦੀ ਨੇ ਇਨ੍ਹਾਂ ਕੁੜੀਆਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਦੇਸ਼ਾਂ ਦਾ ਆਪਸੀ ਸੰਬੰਧ ਕਿੰਨਾ ਬਿਹਤਰ ਹੈ। ਇਸ ਤੋਂ ਇਲਾਵਾ ਪੀ.ਐੱਮ. ਨੇ ਵੀਡੀਓ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦਾ ਪ੍ਰਭੂਤੱਵ ਦੁਨੀਆ ਭਰ 'ਚ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ। ਦੱਸਣਯੋਗ ਹੈ ਕਿ ਗ੍ਰੀਸ ਦੇ ਬੱਚਿਆਂ ਵਲੋਂ ਗਾਏ ਗਏ ਵੰਦੇ ਮਾਤਰਮ ਦੀ ਤਾਰੀਫ਼ ਉਸ ਸਮੇਂ ਕੀਤੀ ਹੈ, ਜਦੋਂ ਭਾਰਤ ਅਤੇ ਗ੍ਰੀਸ ਇਕੱਠੇ ਤੁਰਕੀ ਅਤੇ ਪਾਕਿਸਤਾਨ ਦੀ ਸਾਜਿਸ਼ ਵਿਰੁੱਧ ਇਕਜੁਟ ਲੜ ਰਹੇ ਹਨ।
ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਦੇਸ਼ 'ਚ ਓਮੀਕ੍ਰੋਨ ਦੇ ਫੜੀ ਰਫ਼ਤਾਰ, ਕੁੱਲ 653 ਮਾਮਲੇ ਆਏ ਸਾਹਮਣੇ
NEXT STORY