ਨਵੀਂ ਦਿੱਲੀ—ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਹੁਣ ਤੱਕ ਬਹੁਤ ਵੱਧ ਸੀ। ਉਨ੍ਹਾਂ ਨੂੰ ਪਿਛਲੇ ਕਈ ਦਹਾਕਿਆਂ ਵਿਚ ਸਭ ਤੋਂ ਡਾਇਨਾਮਿਕ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਪਛਾਣ ਹਮੇਸ਼ਾ ਦੋ ਗੱਲਾਂ ਨੂੰ ਲੈ ਕੇ ਰਹੀ ਹੈ। ਪਹਿਲੀ ਰਾਸ਼ਟਰਵਾਦ ਅਤੇ ਦੂਜੀ ਦੇਸ਼ ਦੀ ਅਰਥਵਿਵਸਥਾ ਨੂੰ ਉਚਾਈ 'ਤੇ ਲਿਜਾਣ 'ਤੇ ਉਨ੍ਹਾਂ ਦੇ ਪੱਕੇ ਵਾਅਦੇ ਦੀ। ਦੂਜੀ ਪਛਾਣ ਹੁਣ ਹੌਲੀ-ਹੌਲੀ ਕਮਜ਼ੋਰ ਹੁੰਦੀ ਜਾ ਰਹੀ ਹੈ। ਉਨ੍ਹਾਂ ਦੀ ਲੋਕਪ੍ਰਿਯਤਾ ਵੀ ਘੱਟ ਰਹੀ ਹੈ।
ਪਿਛਲੇ ਦੋ ਸਾਲਾਂ ਵਿਚ ਭਾਰਤ ਦੇ ਗਾਹਕਾਂ ਦੇ ਭਰੋਸੇ ਵਿਚ ਗਿਰਾਵਟ ਵੇਖੀ ਗਈ ਹੈ। ਕੰਸਟਰੱਕਸ਼ਨ ਦੀ ਰਫਤਾਰ ਮੱਠੀ ਹੋਈ ਹੈ। ਨਿਸ਼ਚਿਤ ਨਿਵੇਸ਼ ਦੀ ਦਰ ਡਿੱਗੀ ਹੈ। ਕਈ ਫੈਕਟਰੀਆਂ ਬੰਦ ਹੋ ਗਈਆਂ ਹਨ। ਬੇਰੋਜ਼ਗਾਰੀ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਉਂਗਲੀਆਂ ਮੋਦੀ ਵਲ ਉਠਾਈਆਂ ਜਾ ਰਹੀਆਂ ਹਨ। ਲਗਭਗ ਸਭ ਅਰਥਸ਼ਾਸਤਰੀ ਇਸ ਗੱਲ ਨੂੰ ਲੈ ਕੇ ਸਹਿਮਤ ਹਨ ਕਿ ਪ੍ਰਧਾਨ ਮੰਤਰੀ ਵਲੋਂ ਲਏ ਗਏ ਦੋ ਸਭ ਤੋਂ ਵੱਡੇ ਨੀਤੀਗਤ ਫੈਸਲਿਆਂ ਨੇ ਭਾਰਤ ਦੀ ਗ੍ਰੋਥ ਨੂੰ ਮੱਠਾ ਕਰ ਦਿੱਤਾ ਹੈ। ਪਹਿਲਾਂ ਅਚਾਨਕ ਨੋਟਬੰਦੀ ਕੀਤੀ ਗਈ ਅਤੇ ਫਿਰ ਇਕ ਸਾਲ ਅੰਦਰ ਹੀ ਟੈਕਸਾਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਗਿਆ। ਨੋਟਬੰਦੀ ਅਤੇ ਜੀ. ਐੱਸ. ਟੀ. ਨੇ ਮੋਦੀ ਦੀ ਲੋਕਪ੍ਰਿਯਤਾ ਨੂੰ ਘਟਾ ਦਿੱਤਾ ਹੈ।
ਨਾਈਜੀਰੀਆਂ 'ਚ ਬੰਦੀ ਬਣਾਏ ਗਏ ਨੌਜਵਾਨ ਪਹੁੰਚੇ ਘਰ
NEXT STORY