ਅਹਿਮਦਾਬਾਦ- ਗੁਜਰਾਤ ਦੇ ਰਾਜਕੋਟ ਜ਼ਿਲ੍ਹੇ 'ਚ ਘੱਟੋ-ਘੱਟ 237 ਬੱਚਿਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਪਣੇ ਮਾਤਾ, ਪਿਤਾ ਜਾਂ ਦੋਹਾਂ ਨੂੰ ਗੁਆਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਕੋਰੋਨਾ ਦੀ ਦੂਜੀ ਲਹਿਰ 'ਚ ਹੋਈ। ਬਿਆਨ ਅਨੁਸਾਰ ਸਰਕਾਰੀ ਲਾਭ ਪਾਉਣ ਲਈ ਪ੍ਰਭਾਵਿਤ ਬੱਚਿਆਂ ਦੇ ਐਪਲੀਕੇਸ਼ਨ ਹੁਣ ਵੀ ਉਨ੍ਹਾਂ ਨੂੰ ਮਿਲ ਰਹੇ ਹਨ।
ਜਿਨ੍ਹਾਂ ਬੱਚਿਆਂ ਦੇ ਮਾਤਾ ਅਤੇ ਪਿਤਾ ਦੋਹਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਹਾਲ 'ਚ ਐਲਾਨ 'ਮੁੱਖ ਮੰਤਰੀ ਬਾਲ ਸੇਵਾ ਯੋਜਨਾ' ਦੇ ਅਧੀਨ 18 ਸਾਲ ਦਾ ਹੋਣ ਤੱਕ 4 ਹਜ਼ਾਰ ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਬਿਆਨ 'ਚ ਕਿਹਾ ਗਿਆ ਕਿ 18 ਸਾਲ ਦਾ ਹੋਣ ਤੋਂ ਬਾਅਦ ਜੇਕਰ ਉਹ ਪੜ੍ਹਾਈ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ 21 ਸਾਲ ਦੀ ਉਮਰ ਤੱਕ 6 ਹਜ਼ਾਰ ਰੁਪਏ ਹਰ ਮਹੀਨੇ ਮਦਦ ਦਿੱਤੀ ਜਾਵੇਗੀ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਅੰਕੜਿਆਂ ਅਨੁਸਾਰ, ਰਾਜਕੋਟ 'ਚ 193 ਬੱਚਿਆਂ ਦੇ ਮਾਤਾ ਜਾਂ ਪਿਤਾ ਮਹਾਮਾਰੀ ਦੀ ਭੇਟ ਚੜ੍ਹ ਗਏ ਅਤੇ 44 ਬੱਚਿਆਂ ਦੇ ਮਾਤਾ ਅਤੇ ਪਿਤਾ ਦੋਹਾਂ ਦੀ ਮੌਤ ਹੋ ਗਈ।
ਰਾਜ ਸਭਾ ਦੇ 93 ਤੇ ਲੋਕ ਸਭਾ ਦੇ 80 ਫੀਸਦੀ ਮੈਂਬਰਾਂ ਨੂੰ ਲੱਗੇ ਕੋਰੋਨਾ ਟੀਕੇ
NEXT STORY