ਗੁਜਰਾਤ — ਗੁਜਰਾਤ ਦੇ ਵਡਗਾਮ ਤੋਂ ਵਿਧਾਇਕ ਅਤੇ ਦਲਿਤ ਨੇਤਾ ਜਿਗਨੇਸ਼ ਮੇਵਾਣੀ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਗੁਜਰਾਤ ਪੁਲਸ ਨੇ ਮੇਵਾਨੀ ਅਤੇ ਉਸਦੇ ਸਾਥੀਆਂ ਨੂੰ ਪ੍ਰਦਰਸ਼ਨ ਕਰਨ ਦੇ ਵਿਰੋਧ 'ਚ ਹਿਰਾਸਤ 'ਚ ਲਿਆ ਹੈ। ਦਰਅਸਲ ਮੇਵਾਣੀ ਨੇ ਡੀ.ਐੱਮ. ਦਫਤਰ ਦੇ ਸਾਹਮਣੇ ਆਤਮਦਾਹ ਕਰਨ ਵਾਲੇ ਦਲਿਤ ਕਾਰਜਕਰਤਾ ਭਾਨੂ ਵਾਰਕਰ ਦੀ ਮੌਤ ਦੇ ਮਾਮਲੇ 'ਚ ਅਹਿਮਦਾਬਾਦ ਬੰਦ ਦਾ ਐਲਾਨ ਕੀਤਾ ਸੀ।
ਜਿਗਨੇਸ਼ ਨੇ ਅੱਜ ਆਪਣੇ ਵਰਕਰਾਂ ਨੂੰ ਪਾਟਨ 'ਚ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਸਾਰੰਗਪੁਰ 'ਚ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਮੂਰਤੀ ਦੇ ਕੋਲ ਦਲਿਤ ਇਕੱਠੇ ਹੋ ਗਏ। ਪਰ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਸ ਨੇ ਦਲਿਤ ਨੇਤਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ 'ਚ ਲੈ ਲਿਆ। ਮੇਵਾਣੀ ਦੀ ਟੀਮ ਨੇ ਪੁਲਸ ਦੇ ਇਸ ਕਦਮ ਦਾ ਵਿਰੋਧ ਜਤਾਉਂਦੇ ਹੋਏ ਟਵੀਟ ਵੀ ਕੀਤਾ। ਉਨ੍ਹਾਂ ਨੇ ਲਿਖਿਆ ਕਿ ਜਿਗਨੇਸ਼ ਅਤੇ ਉਸਦੇ ਸਾਥੀਆਂ ਨੂੰ ਪੁਲਸ ਨੇ ਗਲਤ ਤਰੀਕੇ ਨਾਲ ਕਾਰ ਵਿਚੋਂ ਕੱਢ ਕੇ ਹਿਰਾਸਤ 'ਚ ਲਿਆ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਸ ਨੇ ਅਜਿਹਾ ਨਹੀਂ ਹੋਣ ਦਿੱਤਾ। ਇਸ ਤੋਂ ਬਾਅਦ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਅਤੇ ਕਈ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਸਥਿਤੀ ਨੂੰ ਕਾਬੂ ਕਰਨ ਲਈ ਵੱਡੀ ਮਾਤਰਾ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪਾਟਨ 'ਚ ਡੀ.ਐੱਮ. ਦਫਤਰ ਦੇ ਸਾਹਮਣੇ ਦਲਿਤ ਕਾਰਜਕਰਤਾ ਭਾਨੂ ਵਾਰਕਰ ਨੇ ਆਤਮਦਾਹ ਕਰ ਲਿਆ ਸੀ ਅਤੇ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਗੁਜਰਾਤ ਦੇ ਦਲਿਤ ਸਮਾਜ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ।
ਨਿਊਜ਼ ਚੈਨਲ 'ਚ ਨੌਕਰੀ ਦਿਵਾਉਣ ਦੇ ਬਹਾਨੇ ਔਰਤ ਨਾਲ ਰੇਪ, ਪੱਤਰਕਾਰ 'ਤੇ ਕੇਸ ਦਰਜ
NEXT STORY