ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਔਰਤਾਂ ਦੇ ਖਿਲਾਫ ਹੋਣ ਵਾਲੇ ਅਪਰਾਧ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਬਲਾਤਕਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਹੋ ਰਹੀਆਂ ਹਨ। ਅਜਿਹੇ ਹੀ ਇਕ ਮਾਮਲੇ 'ਚ ਦਿੱਲੀ ਪੁਲਸ ਨੇ ਇਕ ਨਿਊਜ਼ ਚੈਨਲ ਦੇ ਮੁੱਖ ਸੰਪਾਦਕ ਦੇ ਖਿਲਾਫ ਕੇਸ ਦਰਜ ਕੀਤਾ ਹੈ। ਸੰਪਾਦਕ 'ਤੇ ਮਹਿਲਾ ਕਰਮਚਾਰੀ ਨਾਲ ਰੇਪ ਕਰਨ ਦਾ ਦੋਸ਼ ਹੈ। ਪੀੜਤਾ ਨੇ 13 ਫਰਵਰੀ ਨੂੰ ਇਸ ਮਾਮਲੇ 'ਚ ਤੁਗਲਕ ਰੋਡ ਪੁਲਸ ਸਟੇਸ਼ਨ 'ਤੇ ਮੁਕੱਦਮਾ ਦਰਜ ਕਰਵਾਇਆ ਸੀ।
ਐਡੀਸ਼ਨਲ ਪੁਲਸ ਕਮਿਸ਼ਨਰ ਬੀ.ਕੇ. ਸਿੰਘ ਅਨੁਸਾਰ ਔਰਤ ਦਾ ਦੋਸ਼ ਹੈ ਕਿ 2016 'ਚ ਉਹ ਪੱਤਰਕਾਰ ਨਾਲ ਨੌਕਰੀ ਦੇ ਸਿਲਸਿਲੇ 'ਚ ਮਿਲੀ ਸੀ। ਉਸੇ ਦੌਰਾਨ ਉਸ ਨੇ ਚੈਨਲ 'ਚ ਨੌਕਰੀ ਦੀ ਪੇਸ਼ਕਸ਼ ਕੀਤੀ। 2017 'ਚ ਦੋਸ਼ੀ ਨੇ ਉਸ ਨੂੰ ਘਰ ਬੁਲਾਇਆ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸੰਬੰਧ ਬਣਾਏ। ਔਰਤ ਦਾ ਦੋਸ਼ ਹੈ ਕਿ ਪੱਤਰਕਾਰ ਨੇ ਬੀਤੇ ਸਾਲ ਉਸ ਨਾਲ ਬਲਾਤਕਾਰ ਕੀਤਾ ਅਤੇ ਕਈ ਵਾਰ ਉਸ ਦਾ ਯੌਨ ਸ਼ੋਸ਼ਣ ਕੀਤਾ।
ਔਰਤ ਨੇ ਦੱਸਿਆ ਕਿ ਉਸ ਨੂੰ ਅਕਤੂਬਰ 'ਚ ਪਤਾ ਲੱਗਾ ਕਿ ਉਹ ਵਿਅਕਤੀ ਪਹਿਲਾਂ ਤੋਂ ਹੀ ਵਿਆਹਿਆ ਹੈ ਅਤੇ ਉਸ ਦੇ 2 ਬੱਚੇ ਹਨ। ਜਿਸ ਤੋਂ ਬਾਅਦ ਉਸ ਨੇ ਪੱਤਰਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ ਇਸ ਮਾਮਲੇ 'ਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ। ਦੋਸ਼ੀ ਦਾ ਕਹਿਣਾ ਹੈ ਕਿ ਔਰਤ ਨੇ ਉਸ ਨੂੰ ਬਦਨਾਮ ਕਰਨ ਲਈ ਕੇਸ ਦਰਜ ਕਰਵਾਇਆ ਹੈ। ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸੰਪਾਦਕ ਦੇ ਕਹਿਣ 'ਤੇ ਔਰਤ ਨੂੰ ਚੈਨਲ 'ਚ ਨੌਕਰੀ ਦਿੱਤੀ ਗਈ ਸੀ ਪਰ ਹੁਣ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਸਹਾਇਕ ਪੁਲਸ ਕਮਿਸ਼ਨਰ ਨੇ ਔਰਤ ਨੂੰ ਮਾਰਿਆ ਥੱਪੜ (ਵੀਡੀਓ)
NEXT STORY