ਸੂਰਤ- ਗੁਜਰਾਤ ਦੇ ਹੀਰਾਨਗਰੀ ਸੂਰਤ 'ਚ 'ਰੂਟਸ 2022' ਨਾਮ ਨਾਲ ਚੱਲ ਰਹੇ ਜਿਊਲਰੀ ਐਗਜ਼ੀਬਿਸ਼ਨ (ਪ੍ਰਦਰਸ਼ਨੀ) 'ਚ ਚਾਂਦੀ, ਸੋਨੇ ਅਤੇ ਹੀਰੇ ਜੜੇ ਸੈਂਟਰਲ ਵਿਸਟਾ 'ਚ ਬਣ ਰਹੇ ਨਵੇਂ ਸੰਸਦ ਭਵਨ ਦਾ ਮਾਡਲ ਲੋਕਾਂ ਨੂੰ ਪਸੰਦ ਆ ਰਿਹਾ ਹੈ। ਇਸ ਨੂੰ ਬਣਾਉਣ ਵਾਲੇ ਜਿਊਲਰਜ਼ ਨੇ ਕੀਮਤ ਦਾ ਖ਼ੁਲਾਸਾ ਨਹੀਂ ਕੀਤਾ ਹੈ। ਪ੍ਰਦਰਸ਼ਨੀ 'ਚ 250 ਤੋਂ ਜ਼ਿਆਦਾ ਜਿਊਲਰੀ ਉਤਪਾਦਕ ਹਿੱਸਾ ਲੈ ਰਹੇ ਹਨ।
ਪ੍ਰਦਰਸ਼ਨੀ 'ਚ ਕ੍ਰੋਕੋਡਾਈਲ ਨੈਕਲੈੱਸ, ਸੋਨੇ-ਹੀਰੇ ਨਾਲ ਬਣੀ ਸੀਟੀ ਅਤੇ ਕ੍ਰਿਕੇਟ ਗੇਂਦ ਵਰਗੇ ਗਹਿਣੇ ਆਕਰਸ਼ਨ ਦਾ ਕੇਂਦਰ ਹਨ। ਸਰਸਾਣਾ ਕਨਵੈਨਸ਼ਨ ਸੈਂਟਰ 'ਚ ਲੱਗੀ ਇਸ ਪ੍ਰਦਰਸ਼ਨੀ ਨੂੰ ਸੂਰਤ ਜਿਊਲਰੀ ਮੈਨਿਊਫੈਕਚਰਿੰਗ ਐਸੋਸੀਏਸ਼ਨ ਨੇ ਆਯੋਜਿਤ ਕੀਤਾ ਹੈ।
ਜੰਮੂ ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ ਆਈ 168 ਫੀਸਦੀ ਕਮੀ : ਅਨੁਰਾਗ ਠਾਕੁਰ
NEXT STORY