ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਗੁਜਰਾਤ ’ਚ ਮੋਰਬੀ ਪੁਲ ਹਾਦਸੇ ਦੀ ਜਾਂਚ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਗੁਜਰਾਤ ਸਰਕਾਰ ਲਾਪ੍ਰਵਾਹੀ ਭਰੀ ਜਾਂਚ ਦੀ ਪ੍ਰਕਿਰਿਆ ’ਤੇ ਖ਼ੁਦ ਨੂੰ ਪਾਕ-ਸਾਫ਼ ਸਾਬਤ ਕਰਨ। ਗੁਜਰਾਤ ਦੇ ਮੋਰਬੀ ’ਚ ਇਕ ਪੁਲ ਦੇ ਐਤਵਾਰ ਨੂੰ ਟੁੱਟ ਜਾਣ ਕਾਰਨ 135 ਲੋਕਾਂ ਦੀ ਮੌਤ ਹੋ ਗਈ ਹੈ।
ਖੜਗੇ ਨੇ ਕਿਹਾ ਕਿ ਮੋਰਬੀ ਪੁਲ ਦੀ ਮੁਰੰਮਤ ਨਹੀਂ ਹੋਈ ਸੀ। ਪੁਲ ਨੂੰ ਬਿਨਾਂ ਫਿਟਨੈਸ ਸਰਟੀਫਿਕੇਟ ਅਤੇ ਅਧਿਕਾਰਤ ਮਨਜ਼ੂਰੀ ਦੇ ਖੋਲ੍ਹਿਆ ਗਿਆ ਸੀ। ਠੇਕੇਦਾਰ ਇਸ ਕੰਮ ਦੇ ਯੋਗ ਨਹੀਂ ਸੀ। ਨਗਰਪਾਲਿਕਾ ਦੇ ਮੁਖੀ ਨੂੰ ਪਤਾ ਸੀ ਕਿ ਪੁਲ ਖੋਲ੍ਹਿਆ ਗਿਆ ਹੈ।
ਖੜਗੇ ਨੇ ਟਵੀਟ ਕਰਦਿਆਂ ਸਵਾਲ ਕੀਤਾ ਕਿ 130 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਪਰ ਠੇਕੇਦਾਰਾਂ ਅਤੇ ਨਗਰਪਾਲਿਕਾ ਅਧਿਕਾਰੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ? ਕੀ ਇਹ ਲਾਪ੍ਰਵਾਹੀ ਵੀ ਰੱਬ ਦਾ ਕੰਮ ਹੈ? ਪ੍ਰਧਾਨ ਮੰਤਰੀ ਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਗੁਜਰਾਤ ਸਰਕਾਰ ਲਾਪ੍ਰਵਾਹੀ ਭਰੀ ਜਾਂਚ ਨੂੰ ਲੈ ਕੇ ਖ਼ੁਦ ਨੂੰ ਪਾਕ-ਸਾਫ਼ ਸਾਬਤ ਕਰੇ।
ਹਿਮਾਚਲ ਚੋਣਾਂ : 23 ਫ਼ੀਸਦੀ ਉਮੀਦਵਾਰਾਂ ਖ਼ਿਲਾਫ਼ ਦਰਜ ਹਨ ਅਪਰਾਧਕ ਮਾਮਲੇ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ
NEXT STORY