ਅਹਿਮਦਾਬਾਦ– ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਜਨਾਨੀਆਂ ਦੇ ਪਹਿਨਾਵੇ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਜੰਮ ਕੇ ਬਿਆਨਬਾਜ਼ੀ ਹੋ ਰਹੀ ਹੈ। ਇਸ ਵਿਚਕਾਰ, ਗੁਜਰਾਤ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼ਾਮਲਾਜੀ ਵਿਸ਼ਣੁ ਮੰਦਰ ਟਰਸਟ ਨੇ ਵੀ ਅਜਿਹਾ ਹੀ ਇਕ ਵਿਵਾਦਿਤ ਫੈਸਲਾ ਲਿਆ ਹੈ। ਟਰਸਟ ਨੇ ਛੋਟੇ ਕੱਪੜੇ ਪਹਿਨ ਕੇ ਆਉਣ ਵਾਲੇ ਲੋਕਾਂ ਦੀ ਮੰਦਰ ’ਚ ਐਂਟਰੀ ’ਤੇ ਰੋਕ ਲਗਾ ਦਿੱਤੀ ਹੈ। ਮੰਦਰ ਟਰਸਟ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਨਿਯਮ ਸ਼ੁੱਕਰਵਾਰ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ।
ਮੰਦਰ ਟਰਸਟ ਵੱਲੋਂ ਦੱਸਿਆ ਗਿਆ ਕਿ ਅਜਿਹੇ ਕੱਪੜੇ ਪਹਿਨ ਕੇ ਆਉਣ ਵਾਲਿਆਂ ਨੂੰ ਮੰਦਰ ਦੇ ਬਾਹਰ ਹੀ ਰੋਕ ਦਿੱਤਾ ਜਾਵੇਗਾ। ਹਾਲਾਂਕਿ, ਟਰਸਟ ਵੱਲੋਂ ਦਰਸ਼ਨ ਕਰਨ ਤੱਕ ਲਈ ਕੱਪੜਿਆਂ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤਹਿਤ ਮੰਦਰ ਦੇ ਬਾਹਰ ਹੀ ਪੁਰਸ਼ਾਂ ਲਈ ਧੋਤੀ ਅਤੇ ਪੀਤਾਂਬਰ ਅਤੇ ਜਨਾਨੀਆਂ ਲਈ ਲਹਿੰਗੇ ਦੀ ਵਿਵਸਥਾ ਹੋਵੇਗੀ, ਜਿਨ੍ਹਾਂ ਨੂੰ ਪਹਿਨ ਕੇ ਮੰਦਰ ’ਚ ਐਂਟਰੀ ਕੀਤੀ ਜਾ ਸਕੇਗੀ।
ਮੰਦਰ ਟਰਸਟ ਨੇ ਲਗਾਇਆ ਬੋਰਡ
ਟਰਸਟ ਨੇ ਮੰਦਰ ਦੇ ਬਾਹਰ ਇਕ ਬੋਰਡ ਵੀ ਲਗਾਇਆ ਹੈ ਜਿਸ ’ਤੇ ਲਿਖਿਆ ਹੈ- ਦਰਸ਼ਨ ਲਈ ਆਉਣ ਵਾਲੇ ਭਰਾਵਾਂ ਅਤੇ ਭੈਣਾਂ ਨੂੰ ਬੇਨਤੀ ਹੈ ਕਿ ਛੋਟੇ ਕੱਪੜੇ ਅਤੇ ਬਰਮੂਡਾ ਪਹਿਨ ਕੇ ਆਉਣ ਵਾਲਿਆਂ ਨੂੰ ਮੰਦਰ ’ਚ ਐਂਟਰੀ ਨਹੀਂ ਮਿਲੇਗੀ, ਇਸ ਲਈ ਰਿਵਾਇਤੀ ਕੱਪੜੇ ਪਹਿਨ ਕੇ ਆਉਣ। ਮਾਸਕ ਪਹਿਨਣਾ ਜ਼ਰੂਰੀ ਹੈ।
ਸ਼੍ਰੀਕ੍ਰਿਸ਼ਣਾ ਦੇ ਸ਼ਿਆਮਲ ਸਵਰੂਲ ਦੇ ਨਾਂਅ ਨਾਲ ਪ੍ਰਸਿੱਧ ਹੈ ਮੰਦਰ
ਸ਼ਾਮਲਾਜੀ ਗੁਜਰਾਤ ਦੇ ਅਰਵੱਲੀ ਜ਼ਿਲ੍ਹੇ ’ਚ ਸਥਿਤ ਇਕ ਕਸਬਾ ਹੈ, ਜੋ ਸ਼ਾਮਲਾਜੀ ਵਿਸ਼ਣੁ ਮੰਦਰ ਦੇ ਨਾਂਅ ’ਤੇ ਹੈ। ਇਹ ਕਰੀਬ 2,000 ਸਾਲ ਪੁਰਾਣਾ ਮੰਦਰ ਹੈ। ਇਹ ਪਵਿੱਤਰ ਮੰਦਰ ਮੇਸ਼ਵੋ ਨਦੀ ਦੇ ਕਿਨਾਰੇ ਸਥਿਤ ਹੈ। ਇਹ ਸ਼੍ਰੀਹਰੀ ਦੇ ਅੱਠਵੇਂ ਅਵਤਾਰ ਸ਼੍ਰੀਕ੍ਰਿਸ਼ਣਾ ਦੇ ਸ਼ਿਆਮਲ ਸਵਰੂਪ ਦੇ ਨਾਂਅ ’ਤੇ ਹੈ। ਇਹ ਗੁਜਰਾਤ ਦੇ ਪ੍ਰਸਿੱਧ ਧਾਰਮਿਕ ਸਥਾਨਾਂ ’ਚੋਂ ਇਕ ਹੈ।
RSS 'ਚ 12 ਸਾਲ ਬਾਅਦ ਵੱਡੀ ਤਬਦੀਲੀ, ਭੈਯਾਜੀ ਜੋਸ਼ੀ ਦੀ ਜਗ੍ਹਾ ਦੱਤਾਤ੍ਰੇਯ ਬਣੇ ਜਨਰਲ ਸਕੱਤਰ
NEXT STORY