ਨੈਸ਼ਨਲ ਡੈਸਕ– 7 ਜੂਨ ਤੱਕ ਹਰਿਆਣਾ ਵਿਚ 63.50 ਲੱਖ ਲੋਕਾਂ ਨੂੰ ਟੀਕੇ ਲਗਾਏ ਗਏ। ਗੁਰੂਗ੍ਰਾਮ ਵਿਚ ਸਭ ਤੋਂ ਵਧ 9.44 ਲੱਖ ਟੀਕੇ ਲਗਾਏ ਗਏ ਜਦਕਿ ਨੂਹ ਵਿਚ ਸਿਰਫ 81,766 ਲੋਕ ਹੀ ਟੀਕੇ ਲਗਵਾਉਣ ਲਈ ਅੱਗੇ ਆਏ। ਇਸ ਤੋਂ ਪਤਾ ਚਲਦਾ ਹੈ ਕਿ ਹਰਿਆਣਾ ਵਿਚ ਟੀਕੇ ਲਗਵਾਉਣ ਨੂੰ ਲੈ ਕੇ ਹਿਚਕਿਚਾਹਟ ਅਜੇ ਵੀ ਲੋਕਾਂ ਵਿਚ ਬਾਕੀ ਹੈ। ਸੂਬੇ ਦੇ 22 ਜ਼ਿਲਿਆਂ ਵਿਚ ਉਦਯੋਗਿਕ ਨਗਰੀ ਫਰੀਦਾਬਾਦ 6.03 ਲੱਖ ਟੀਕੇ ਲਗਵਾ ਕੇ ਦੂਜੇ ਨੰਬਰ ’ਤੇ ਹੈ। ਚਰਖੀ ਦਾਦਰੀ ਵਿਚ 1.559 ਲੱਖ ਟੀਕੇ ਲਗਾਏ ਗਏ। ਹਰਿਆਣਾ ਦੀ ਟੀਕਾਕਰਨ ਮੁਹਿੰਮ ਵਿਚ ਸਭ ਤੋਂ ਵਧ ਟੀਕੇ 18.66 ਲੱਖ 45 ਤੋਂ 60 ਸਾਲ ਦੇ ਉਮਰ ਵਰਗ ਦੇ ਲੋਕਾਂ ਨੂੰ ਲਗਾਏ ਗਏ ਜਦਕਿ 60 ਲੱਖ ਤੋਂ ਉਪਰ ਦੇ ਲੋਕਾਂ ਨੂੰ 17.63 ਲੱਖ ਵੈਕਸੀਨ ਲੱਗੀਆਂ। 18 ਤੋਂ 44 ਸਾਲ ਦੇ ਨੌਜਵਾਨਾਂ ਨੂੰ ਸਿਰਫ 1.86 ਲੱਖ ਟੀਕੇ ਹੀ ਲਗਾਏ ਜਾ ਸਕੇ।
ਸਰਕਾਰੀ ਸੂਤਰਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ 3 ਕਰੋੜ ਦੀ ਆਬਾਦੀ ਵਿਚ 18 ਸਾਲ ਤੋਂ ਉਪਰ ਦੀ 58.8 ਫੀਸਦੀ ਆਬਾਦੀ ਯਾਨੀ 1.80 ਕਰੋੜ ਲੋਕਾਂ ਨੂੰ ਛੇਤੀ ਤੋਂ ਛੇਤੀ ਟੀਕਾ ਲਗਾਇਆ ਜਾਣਾ ਜ਼ਰੂਰੀ ਹੈ। 7 ਜੂਨ ਤੱਕ 10.31 ਲੱਖ ਲੋਕਾਂ ਨੂੰ ਦੋਵੇਂ ਖੁਰਾਕਾਂ ਲੱਗ ਗਈਆਂ ਜਦਕਿ 53.19 ਲੱਖ ਲੋਕਾਂ ਨੂੰ ਸਿਰਫ ਪਹਿਲੀ ਖੁਰਾਕ ਹੀ ਲੱਗੀ। ਹਰਿਆਣਾ ਵਿਚ 96 ਨਿੱਜੀ ਸਥਾਨਾਂ ਦੇ ਨਾਲ ਕੁਲ 963 ਥਾਵਾਂ ’ਤੇ ਟੀਕਾਕਰਨ ਕੀਤਾ ਜਾ ਰਿਹਾ ਹੈ। ਇਕ ਹੋਰ ਅੰਕੜੇ ਮੁਤਾਬਕ ਹਰਿਆਣਾ ਵਿਚ 54.26 ਲੱਖ ਲੋਕਾਂ ਨੂੰ ਕੋਵਿਸ਼ੀਲਡ ਟੀਕਾ ਲਗਾਇਆ ਗਿਆ ਜਦਕਿ 9.24 ਲੱਖ ਨੂੰ ਕੋਵੈਕਸੀਨ ਲੱਗਾ। ਸੂਬੇ ਵਿਚ 29.07 ਲੱਖ ਮਰਦਾਂ ਨੂੰ ਅਤੇ 24.11 ਲੱਖ ਔਰਤਾਂ ਨੇ ਟੀਕਾ ਲਗਵਾ ਲਿਆ ਹੈ। 18 ਤੋਂ 44 ਸਾਲ ਉਮਰ ਵਰਗੇ ਦੇ ਨੌਜਵਾਨਾਂ ਵਿਚੋਂ 40 ਫੀਸਦੀ ਯਾਨੀ 1.20 ਕਰੋੜ ਨੂੰ ਟੀਕਾ ਲੱਗਾ ਹੈ।
ਦੇਸ਼ 'ਚ 70 ਦਿਨਾਂ 'ਚ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਪਰ 4 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ
NEXT STORY