ਵਾਰਾਣਸੀ, (ਭਾਸ਼ਾ)– ਵਾਰਾਣਸੀ ਦੀ ਅਦਾਲਤ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵਿਗਿਆਨਕ ਸਰਵੇ ਦੀ ਰਿਪੋਰਟ ਸੌਂਪਣ ਲਈ 17 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਕੇਂਦਰ ਸਰਕਾਰ ਦੇ ਵਕੀਲ ਅਮਿਤ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਦੱਸਿਆ ਕਿ ਏ. ਐੱਸ. ਆਈ. ਨੇ ਗਿਆਨਵਾਪੀ ਕੰਪਲੈਕਸ ’ਚ ਸਰਵੇ ਦਾ ਕੰਮ ਪੂਰਾ ਕਰ ਲਿਆ ਹੈ ਪਰ ਸਰਵੇ ਦੀ ਰਿਪੋਰਟ ਅਤੇ ਇਸ ਕੋਸ਼ਿਸ਼ ’ਚ ਵਰਤੀ ਗਈ ਮਸ਼ੀਨਰੀ ਦੀ ਰਿਪੋਰਟ ਹਾਸਲ ਕਰਨ ’ਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਸ ਦੇ ਮੱਦੇਨਜ਼ਰ ਹੀ ਏ. ਐੱਸ. ਆਈ. ਨੇ ਜ਼ਿਲਾ ਅਦਾਲਤ ਤੋਂ ਵਾਧੂ ਸਮੇਂ ਦੀ ਮੰਗ ਕੀਤੀ ਸੀ।
ਇਸ ’ਤੇ ਸੁਣਵਾਈ ਕਰਦੇ ਹੋਏ ਜ਼ਿਲਾ ਜੱਜ ਏ. ਕੇ. ਵਿਸ਼ਵੇਸ਼ ਨੇ ਏ. ਐੱਸ. ਆਈ. ਨੂੰ ਰਿਪੋਰਟ ਜਮਾਂ ਕਰਵਾਉਣ ਲਈ 17 ਨਵੰਬਰ ਤੱਕ ਦਾ ਸਮਾਂ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਏ. ਐੱਸ. ਆਈ. ਨੇ 6 ਅਕਤੂਬਰ ਤੱਕ ਰਿਪੋਰਟ ਜਮਾਂ ਕਰਵਾਉਣੀ ਸੀ ਤੇ ਬਾਅਦ ’ਚ ਉਸ ਨੂੰ 3 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ।
ਤੇਲੰਗਾਨਾ ’ਚ ਸਾਡੀ ਸਰਕਾਰ ਬਣੀ ਤਾਂ ਔਰਤਾਂ ਨੂੰ ਹਰ ਮਹੀਨੇ ਦੇਵਾਂਗੇ 4000 ਰੁਪਏ ਦਾ ਲਾਭ : ਰਾਹੁਲ
NEXT STORY