ਵਾਰਾਣਸੀ - ਵਾਰਾਣਸੀ ਦੀ ਇਕ ਅਦਾਲਤ ਨੇ ਗਿਆਨਵਾਪੀ ਕੰਪਲੈਕਸ ’ਚ ਵਿਆਸ ਜੀ ਦੇ ਤਹਿਖਾਨੇ ’ਚ ਜਾਰੀ ਪੂਜਾ ਨੂੰ ਜਿਓਂ ਦਾ ਤਿਓਂ ਰੱਖਦੇ ਹੋਏ ਤਹਿਖਾਨੇ ਦੇ ਮੌਜੂਦਾ ਸਰਪ੍ਰਸਤ ਜ਼ਿਲਾ ਅਧਿਕਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਤਹਿਖਾਨੇ ਦੀ ਮੁਰੰਮਤ ਦਾ ਹੁਕਮ ਦੇਣ ਤੋਂ ਇਨਕਾਰ ਕਰਦੇ ਹੋਏ ਹਿੰਦੂ ਪੱਖ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਗਿਆਨਵਾਪੀ ’ਚ ਵਿਆਸ ਜੀ ਤਹਿਖਾਨੇ ਦੀ ਛੱਤ ਦੀ ਮੁਰੰਮਤ ਅਤੇ ਮੁਸਲਮਾਨ ਭਾਈਚਾਰੇ ਦੇ ਦਾਖ਼ਲੇ ਨੂੰ ਛੱਤ ’ਤੇ ਰੋਕਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਰਜ ਕੀਤੀ ਗਈ ਸੀ। ਛੱਤ ’ਤੇ ਨਮਾਜ਼ ਹੁੰਦੀ ਰਹੇਗੀ। ਹਿੰਦੂ ਪੱਖ ਵੱਲੋਂ ਪੇਸ਼ ਹੋਏ ਵਕੀਲ ਮਦਨ ਮੋਹਨ ਯਾਦਵ ਨੇ ਦੱਸਿਆ ਕਿ ਵਿਆਸ ਜੀ ਦੇ ਤਹਿਖਾਨੇ ਦੀ ਮੁਰੰਮਤ ਕਰਨ ਦੇ ਵਿਸ਼ੇ ’ਤੇ ਹਿੰਦੂ ਪੱਖ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਮੁਸਲਮਾਨ ਪੱਖ ਦੇ ਇਤਰਾਜ਼ ਦੇ ਮੱਦੇਨਜ਼ਰ ਜੱਜ ਨੇ ਇਹ ਫ਼ੈਸਲਾ ਦਿੱਤਾ।
ਯਾਦਵ ਨੇ ਕਿਹਾ ਕਿ ਅਦਾਲਤ ਦੇ ਹੁਕਮ ਤੋਂ ਬਾਅਦ 31 ਜਨਵਰੀ ਨੂੰ ਵਿਆਸ ਜੀ ਦੇ ਤਹਿਖਾਨੇ ’ਚ ਪੂਜਾ ਫਿਰ ਤੋਂ ਸ਼ੁਰੂ ਹੋ ਗਈ, ਜਿਸ ਨਾਲ ਸ਼ਰਧਾਲੂਆਂ ਨੂੰ ਸਥਾਪਤ ਮੂਰਤੀਆਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਮਿਲ ਗਈ।
'ਪੈਸੇ ਨਹੀਂ ਦਿੱਤੇ ਤਾਂ ਜਾਨੋਂ ਮਾਰ ਦੇਵਾਂਗੇ'...ਮਾਫੀਆ ਅਤੀਕ ਅਹਿਮਦ ਦੇ ਰਿਸ਼ਤੇਦਾਰਾਂ ਨੇ ਮੰਗੀ ਫਿਰੌਤੀ
NEXT STORY