ਨਵੀਂ ਦਿੱਲੀ- ਭਾਰਤ ਸਰਕਾਰ ਦੀ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਨਾਸਿਕ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੰਜੀਨੀਅਰ ਗ੍ਰੈਜੂਏਟ/ਡਿਪਲੋਮਾ/ਨਾਨ ਟੈਕਨੀਕਲ ਗ੍ਰੈਜੂਏਟ ਅਪ੍ਰੈਂਟਿਸ ਲਈ ਅਰਜ਼ੀ ਦੀ ਪ੍ਰਕਿਰਿਆ 8 ਅਗਸਤ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ http://hal-india.co.in 'ਤੇ ਆਨਲਾਈਨ ਸ਼ੁਰੂ ਹੋ ਰਹੀ ਹੈ। ਫਾਰਮ ਭਰਨ ਦੀ ਆਖਰੀ ਤਾਰੀਖ਼ 31 ਅਗਸਤ 2024 ਹੈ। ਇਸ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਅਹੁਦਿਆਂ ਦੇ ਵੇਰਵੇ
ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਅਧੀਨ ਇਕ ਕੰਪਨੀ ਹੈ। ਇਸ ਅਸਾਮੀ ਜ਼ਰੀਏ ਕੁੱਲ 256 ਅਹੁਦਿਆਂ ਨੂੰ ਭਰਿਆ ਜਾਵੇਗਾ।
ਵਿੱਦਿਅਕ ਯੋਗਤਾ
ਇੰਜੀਨੀਅਰ ਗ੍ਰੈਜੂਏਟ ਪੋਸਟਾਂ ਲਈ ਅਪ੍ਰੈਂਟਿਸਸ਼ਿਪ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 4 ਸਾਲ ਦੀ ਰੈਗੂਲਰ ਬੀ.ਈ./ਬੀ.ਟੈਕ/ਬੀ.ਫਾਰਮ ਡਿਗਰੀ ਹੋਣੀ ਚਾਹੀਦੀ ਹੈ। ਜਦੋਂ ਕਿ ਡਿਪਲੋਮਾ ਲਈ ਤਿੰਨ ਸਾਲ ਦਾ ਡਿਪਲੋਮਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ 3/4 ਸਾਲ ਦੀ ਰੈਗੂਲਰ ਗ੍ਰੈਜੂਏਟ ਡਿਗਰੀ ਰੱਖਣ ਵਾਲੇ ਉਮੀਦਵਾਰ ਨਾਨ-ਟੈਕਨੀਕਲ ਗ੍ਰੈਜੂਏਟ ਅਸਾਮੀ ਲਈ ਅਪਲਾਈ ਕਰਨ ਦੇ ਯੋਗ ਹਨ।
ਉਮਰ ਹੱਦ-
ਅਪਲਾਈ ਕਰਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 35 ਸਾਲ ਤੈਅ ਕੀਤੀ ਗਈ ਹੈ।
ਅਰਜ਼ੀ ਫੀਸ-
ਇਸ ਭਰਤੀ ਲਈ ਉਮੀਦਵਾਰ ਬਿਨਾਂ ਕਿਸੇ ਅਰਜ਼ੀ ਫੀਸ ਦੇ ਬਿਲਕੁਲ ਮੁਫਤ ਫਾਰਮ ਭਰ ਸਕਦੇ ਹਨ।
ਚੋਣ ਪ੍ਰਕਿਰਿਆ-
ਉਮੀਦਵਾਰਾਂ ਦੀ ਚੋਣ ਸ਼ਾਰਟਲਿਸਟਿੰਗ ਅਤੇ ਦਸਤਾਵੇਜ਼ ਤਸਦੀਕ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਦੀ ਸੂਚੀ ਸਤੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਜਾਰੀ ਕੀਤੀ ਜਾਵੇਗੀ।
ਵਜ਼ੀਫ਼ਾ-
ਚੁਣੇ ਗਏ ਉਮੀਦਵਾਰਾਂ ਨੂੰ ਅਹੁਦੇ ਮੁਤਾਬਕ 8000-9000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਕੋਲਕਾਤਾ ਰੇਪ-ਕਤਲ ਮਾਮਲੇ 'ਚ ਸੁਪਰੀਮ ਕੋਰਟ ਨੇ ਲਿਆ ਨੋਟਿਸ, ਮੰਗਲਵਾਰ ਨੂੰ ਹੋਵੇਗੀ ਸੁਣਵਾਈ
NEXT STORY