ਹਲਦਵਾਨੀ— ਕੋਰੋਨਾ ਵਾਇਰਸ ਦਾ ਖੌਫ ਇਸ ਕਦਰ ਹੈ ਕਿ ਹੁਣ ਤਾਂ ਭਗਵਾਨ ਨੂੰ ਵੀ ਬਚਾ ਕੇ ਰੱਖਿਆ ਜਾ ਰਿਹਾ ਹੈ। ਕੋਰੋਨਾ ਦੇ ਅਲਰਟ ਤਹਿਤ ਉੱਤਰਾਖੰਡ ਦੇ ਹਲਦਵਾਨੀ ਸਥਿਤ ਸਾਈਂ ਬਾਬਾ ਮੰਦਰ ’ਚ ਭਗਵਾਨ ਸਾਈਂ ਦੀ ਮੂਰਤੀ ’ਤੇ ਪੁਜਾਰੀ ਨੇ ਮਾਸਕ ਪਹਿਨਾਇਆ। ਪੁਜਾਰੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੇ ਅਜਿਹਾ ਕੀਤਾ ਹੈ। ਹਰ ਕੋਈ ਮਾਸਕ ਪਹਿਨੇ ਅਤੇ ਸਾਫ-ਸਫਾਈ ਦਾ ਧਿਆਨ ਰੱਖੇ, ਵਾਇਰਸ ਤੋਂ ਬਚਾਅ ਲਈ ਇਹ ਬੇਹੱਦ ਜ਼ਰੂਰੀ ਹੈ। ਬਸ ਇੰਨਾ ਹੀ ਨਹੀਂ ਲੋਕਾਂ ਨੂੰ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਨ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਾਰਾਨਸੀ ਸਥਿਤ ਪ੍ਰਹਿਲਾਦੇਸ਼ਵਰ ਮੰਦਰ ਦੇ ਸ਼ਿਵਲਿੰਗ ਨੂੰ ਮਾਸਕ ਪਹਿਨਾਇਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ : 'ਸ਼ਿਵਲਿੰਗ' ਨੂੰ ਪਹਿਨਾਇਆ ਮਾਸਕ, ਲੋਕਾਂ ਨੂੰ ਕਿਹਾ- ਭਗਵਾਨ ਨੂੰ ਨਾ ਲਾਓ ਹੱਥ
ਹਲਦਵਾਨੀ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਮਲਟੀਪਲੈਕਸ ਸਿਨੇਮਾ ਅਤੇ ਸਿੰਗਲ ਸ¬ਕ੍ਰੀਨ ਥੀਏਟਰ ’ਤੇ ਫਿਲਮਾਂ ਦੇ ਪ੍ਰਦਰਸ਼ਨ ’ਤੇ ਰੋਕ ਲਾ ਦਿੱਤੀ ਗਈ ਹੈ। ਇੱਥੇ ਦੱਸ ਦੇਈਏ ਕਿ ਉੱਤਰਾਖੰਡ ’ਚ ਕੋਰੋਨਾ ਦਾ ਇਕ ਪਾਜੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਸੂਬਾ ਸਰਕਾਰ ਪੂਰੀ ਚੌਕਸੀ ਵਰਤ ਰਹੀ ਹੈ। 31 ਮਾਰਚ ਤਕ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ। ਲੋਕ ਖੁਦ ਵੀ ਯਾਤਰਾ ਕਰਨ ਤੋਂ ਬਚ ਰਹੇ ਹਨ। ਹੋਟਲਾਂ ’ਚ ਲੋਕਾਂ ਨੇ ਬੁਕਿੰਗ ਕੈਂਸਲ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ’ਚ ਕੋਰੋਨਾ ਦੇ 131 ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋ ਗਈ ਹੈ ਅਤੇ 3 ਲੋਕਾਂ ਦੀ ਜਾਨ ਜਾ ਚੁੱਕੀ ਹੈ। ਲੱਗਭਗ 15 ਸੂਬਿਆਂ ’ਚ ਇਹ ਵਾਇਰਸ ਆਪਣੇ ਪੈਰ ਪਸਾਰ ਚੁੱਕਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਇਲਾਜ ਲਈ ਆਸਟ੍ਰੇਲੀਆ ਖੋਜਕਾਰਾਂ ਦਾ ਦਾਅਵਾ, ਇਸ ਦਵਾਈ ਨਾਲ ਠੀਕ ਹੋਏ ਕਈ ਮਰੀਜ਼
ਇਹ ਵੀ ਪੜ੍ਹੋ : ਦੁਨੀਆ ਭਰ 'ਚ ਕੋਰੋਨਾ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 7,170 ਦੇ ਪਾਰ
ਹਰਿਆਣਾ 'ਚ ਇਕ ਹੋਰ ਕੋਰੋਨਾ ਪੀੜਤ ਮਾਮਲੇ ਦੀ ਪੁਸ਼ਟੀ, ਜਾਣੋ ਕਿੰਨੇ ਮਾਮਲੇ
NEXT STORY