ਚੰਡੀਗੜ੍ਹ/ਸ਼ਿਮਲਾ/ਮਨਾਲੀ/ਸ਼੍ਰੀਨਗਰ, (ਏਜੰਸੀਆਂ, ਰਾਜੇਸ਼, ਨਿ. ਸ., ਮਜੀਦ)–ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦੱਰੇ ’ਤੇ ਨਵੇਂ ਸਾਲ ਦੇ ਪਹਿਲੇ ਦਿਨ ਅੱਧਾ ਫੁੱਟ ਬਰਫਬਾਰੀ ਹੋਈ। ਇਸ ਬਰਫਬਾਰੀ ਪਿੱਛੋਂ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ। ਬਰਫਬਾਰੀ ਕਾਰਨ ਹਿਮਾਚਲ ਵਿਚ ਸੀਤ ਲਹਿਰ ਹੋਰ ਤਿੱਖੀ ਹੋ ਗਈ ਹੈ। ਨਾਲ ਹੀ ਪੰਜਾਬ ਅਤੇ ਹਰਿਆਣਾ ਵਿਚ ਵੀ ਠੰਡ ਦਾ ਜ਼ੋਰ ਵੱਧ ਗਿਆ ਹੈ। ਕਸ਼ਮੀਰ ਵਾਦੀ ਵਿਚ ਘੱਟੋ-ਘੱਟ ਤਾਪਮਾਨ ਕੁਝ ਵਧਣ ਨਾਲ ਲੋਕਾਂ ਨੂੰ ਭਾਰੀ ਸੀਤ ਲਹਿਰ ਤੋਂ ਮਾਮੂਲੀ ਰਾਹਤ ਮਿਲੀ ਹੈ।
ਇਸੇ ਦੌਰਾਨ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਅਾਣਾ ਅਤੇ ਨਾਲ ਲੱਗਦੇ ਇਲਾਕਿਅਾਂ ’ਚ ਪੂਰਾ ਹਫਤਾ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਸ਼ਾਮ ਤਕ ਹਿਮਾਚਲ ’ਚ ਬਹੁਤ ਸਾਰੀਅਾਂ ਥਾਵਾਂ ’ਤੇ ਬਰਫਬਾਰੀ ਹੋ ਸਕਦੀ ਹੈ। ਪੰਜਾਬ ਅਤੇ ਹਰਿਅਾਣਾ ’ਚ ਮੀਂਹ ਪੈਣ ਦੀ ਸੰਭਾਵਨਾ ਹੈ।

ਪਹਾੜਾਂ ’ਤੇ ਮੌਸਮ ਖਰਾਬ ਹੋਣ ਕਾਰਨ ਮੈਦਾਨੀ ਇਲਾਕਿਅਾਂ ’ਤੇ ਵੀ ਉਸ ਦਾ ਅਸਰ ਪਿਅਾ ਹੈ। ਪੰਜਾਬ ਦੇ ਵਧੇਰੇ ਇਲਾਕਿਅਾਂ ’ਚ ਮੰਗਲਵਾਰ ਬੱਦਲ ਛਾਏ ਰਹੇ। ਹਿਮਾਚਲ ’ਚ ਬਰਫਬਾਰੀ ਹੋਣ ਪਿੱਛੋਂ ਪੰਜਾਬ ਅਤੇ ਹਰਿਅਾਣਾ ’ਚ ਸੀਤ ਲਹਿਰ ਦੇ ਹੋਰ ਵਧ ਜਾਣ ਦਾ ਡਰ ਹੈ। ‘ਵੈਸਟਰਨ ਡਿਸਟਰਬੈਂਸ’ ਕਾਰਨ ਹਿਮਾਚਲ ਦੇ ਕਈ ਇਲਾਕਿਅਾਂ ’ਚ ਤਾਂ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ’ਚ ਸਭ ਤੋਂ ਘੱਟ ਤਾਪਮਾਨ ਬਠਿੰਡਾ ਵਿਖੇ ਸਿਫਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਅਾ। ਅਾਦਮਪੁਰ ’ਚ 1, ਅੰਮ੍ਰਿਤਸਰ ’ਚ 2, ਹਿਸਾਰ ’ਚ 2, ਅੰਬਾਲਾ ’ਚ 3, ਲੁਧਿਅਾਣਾ ’ਚ 5 ਅਤੇ ਸਿਰਸਾ ’ਚ 4 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਚੰਡੀਗੜ੍ਹ ’ਚ ਵੀ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਸੀ। ਹਿਮਾਚਲ ਪ੍ਰਦੇਸ਼ ਦੇ ਵਧੇਰੇ ਇਲਾਕਿਅਾਂ ’ਚ ਤਾਪਮਾਨ ਸਿਫਰ ਤੋਂ ਹੇਠਾਂ ਸੀ ਅਤੇ ਕੁਝ ਥਾਵਾਂ ’ਤੇ ਇਹ 1 ਤੋਂ 5 ਡਿਗਰੀ ਤਕ ਸੀ। ਕਲਪਾ ਵਿਖੇ ਮਨਫੀ 3 ਅਤੇ ਧਰਮਸ਼ਾਲਾ ਵਿਖੇ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਅਾ। ਸ਼ਿਮਲਾ ’ਚ ਪਾਰਾ 5 ਡਿਗਰੀ ’ਤੇ ਸੀ।
ਅਜਿਹੀਅਾਂ ਖਬਰਾਂ ਮਿਲਣ ’ਤੇ ਕਿ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ’ਚ ਕਿਸੇ ਵੇਲੇ ਵੀ ਬਰਫਬਾਰੀ ਹੋ ਸਕਦੀ ਹੈ, ਸੈਲਾਨੀ ਵੱਡੀ ਗਿਣਤੀ ’ਚ ਸ਼ਿਮਲਾ, ਕੁਫਰੀ, ਮਨਾਲੀ, ਡਲਹੌਜ਼ੀ ਅਤੇ ਹੋਰ ਵੱਖ-ਵੱਖ ਸ਼ਹਿਰਾਂ ’ਚ ਪਹੁੰਚ ਗਏ ਹਨ।
ਯੂ. ਪੀ. ’ਚ ਕਿਸੇ ਵੀ ਪਾਰਟੀ ਨਾਲ ਗਠਜੋੜ ਲਈ ਤਿਆਰ ਹੈ ਕਾਂਗਰਸ : ਰਾਜ ਬੱਬਰ
NEXT STORY