ਜੰਮੂ/ਜੈਪੁਰ— ਜੰੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਹੰਦਵਾੜਾ ਐਨਕਾਊਂਟਰ 'ਚ ਸ਼ਹੀਦ ਹੋਏ ਕਰਨਲ ਆਸ਼ੂਤੋਸ਼ ਸ਼ਰਮਾ ਦੀ ਦੁਨੀਆ ਉਨ੍ਹਾਂ ਦੀ 7 ਸਾਲ ਦੀ ਬੇਟੀ ਤਮੰਨਾ ਹੀ ਸੀ। ਉਹ ਅਕਸਰ ਆਪਣੇ ਸਾਥੀਆਂ ਨਾਲ ਆਪਣੀ ਬੇਟੀ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ। ਆਖਰੀ ਤਸਵੀਰ ਵਿਚ ਉਨ੍ਹਾਂ ਦੀ ਬੇਟੀ ਉਨ੍ਹਾਂ ਦੀ ਗੋਦ 'ਚ ਬੈਠੀ ਹੋਈ ਹੈ ਅਤੇ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਫੋਨ 'ਤੇ ਬੇਟੀ ਨਾਲ ਢੇਰ ਸਾਰੇ ਵਾਅਦੇ ਕਰਦੇ ਸਨ, ਜੋ ਹੁਣ ਅਧੂਰੇ ਰਹਿ ਗਏ। ਦਰਅਸਲ ਕਰਨਲ ਆਸ਼ੂਤੋਸ਼ ਆਪਣੇ ਸਾਥੀਆਂ ਵਿਚਾਲੇ ਟਾਈਗਰ ਨਾਂ ਤੋਂ ਚਰਚਿੱਤ ਸਨ। ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਉਹ ਸਾਨੂੰ ਆਪਣੀ ਬੇਟੀ ਦੀਆਂ ਕਈ ਗੱਲਾਂ ਦੱਸਦੇ ਸਨ ਜਿਵੇਂ ਸ਼ਾਪਿੰਗ ਕਰਨ ਲਈ ਬੇਨਤੀ ਕਰਨਾ, ਸਪੋਟਰਸ ਸ਼ੂਜ ਲਈ ਉਸ ਦਾ ਪਿਆਰ, ਛੁੱਟੀਆਂ 'ਤੇ ਘੁੰਮਣ ਦਾ ਪਲਾਨ ਅਤੇ ਐਨੀਮੇਸ਼ਨ ਫਿਲਮਾਂ ਲਈ ਉਤਸ਼ਾਹਿਤ ਹੋਣਾ। ਅਸੀਂ ਸਾਰੇ ਉਨ੍ਹਾਂ ਦੀਆਂ ਗੱਲਾਂ 'ਤੇ ਹੱਸਦੇ ਸੀ ਅਤੇ ਕਹਿੰਦੇ ਸੀ ਕਿ ਇੱਥੇ ਤਾਂ ਕੋਈ ਮੂਵੀ ਹਾਲ ਨਹੀਂ ਹੈ। ਉਹ ਤਮੰਨਾ ਬਾਰੇ ਅਕਸਰ ਜ਼ਿਕਰ ਕਰਦੇ ਸਨ ਅਤੇ ਫੋਨ 'ਤੇ ਉਸ ਨਾਲ ਕਈ ਵਾਅਦੇ ਕਰਦੇ ਸਨ।

45 ਸਾਲ ਦੇ ਕਰਨਲ ਆਪਣੀ ਡਿਊਟੀ ਬਹੁਤ ਦੀ ਤਨਦੇਹੀ ਨਾਲ ਨਿਭਾਉਂਦੇ ਸਨ। ਉਹ ਬੇਹੱਦ ਨਿਡਰ ਸਨ, ਮੁਕਾਬਲੇ ਵਾਲੀ ਥਾਂ 'ਤੇ ਅੱਗੇ ਜਾਣ ਨੂੰ ਤਿਆਰ ਰਹਿੰਦੇ ਸਨ। ਆਪਣੇ ਫੌਜੀਆਂ ਦੀ ਸਲਾਮਤੀ ਨੂੰ ਉਹ ਹਮੇਸ਼ਾ ਤਰਜੀਹ ਦਿੰਦੇ ਸਨ। ਉਨ੍ਹਾਂ ਦੀ ਪਤਨੀ ਪੱਲਵੀ ਸ਼ਰਮਾ ਕਹਿੰਦੀ ਹੈ ਕਿ ਸਿਰਫ ਫੌਜ ਵਿਚ ਸ਼ਾਮਲ ਹੋ ਕੇ ਕੋਈ ਦੇਸ਼ ਦੀ ਸੇਵਾ ਨਹੀਂ ਕਰ ਸਕਦਾ। ਇਸ ਲਈ ਇਕ ਚੰਗਾ ਇਨਸਾਨ ਅਤੇ ਜ਼ਿੰਮੇਦਾਰ ਨਾਗਰਿਕ ਹੋਣਾ ਵੀ ਜ਼ਰੂਰੀ ਹੈ। ਹਰ ਕਿਸੇ ਨੂੰ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਖੇਤਰ 'ਚ ਜਾਣ। ਦੱਸ ਦੇਈਏ ਕਿ 21 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਧਿਕਾਰੀ ਕਰਨਲ ਆਸ਼ੂਤੋਸ਼ ਸ਼ਰਮਾ ਨੂੰ ਦੋ ਵਾਰ ਵੀਰਤਾ ਲਈ ਫੌਜ ਮੈਡਲ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਕੁਝ ਫੌਜੀਆਂ ਮੁਤਾਬਕ ਉਹ ਲੱਗਭਗ 30 ਫੌਜੀਆਂ ਨੂੰ ਧੂੜ ਚਟਾ ਚੁੱਕੇ ਸਨ।

ਦੱਸਣਯੋਗ ਹੈ ਕਿ ਹੰਦਵਾੜਾ 'ਚ ਸ਼ਨੀਵਾਰ ਨੂੰ ਫੌਜ ਨੂੰ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ। ਨਾਲ ਹੀ ਇਹ ਵੀ ਜਾਣਕਾਰੀ ਮਿਲੀ ਸੀ ਕਿ ਅੱਤਵਾਦੀਆਂ ਨੇ ਇਕ ਘਰ ਵਿਚ ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਹੈ। ਸੁਰੱਖਿਆ ਫੋਰਸ ਦੀ ਸੰਯੁਕਤ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਇਸ 'ਚ ਦੋ ਅੱਤਵਾਦੀਆਂ ਨੂੰ ਮਾਰ ਡਿਗਾਆਿ ਇਗਆ ਪਰ ਇਸ ਦੌਰਾਨ 2 ਫੌਜੀ ਅਧਿਕਾਰੀ, ਫੌਜ ਦੇ ਦੋ ਜਵਾਨ ਅਤੇ ਜੰਮੂ-ਕਸ਼ਮੀਰ ਪੁਲਸ ਦੇ ਇਕ ਸਬ ਇੰਸਪੈਕਟ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦਾਂ 'ਚ ਹੀ ਕਰਨਲ ਆਸ਼ੂਤੋਸ਼ ਵੀ ਸ਼ਾਮਲ ਹਨ।
ਲਾਕਡਾਊਨ 'ਚ ਸ਼ਰਾਬ ਦੀਆਂ ਦੁਕਾਨਾਂ ਖੁੱਲਦੇ ਹੀ ਲੱਗੀ ਭੀੜ, ਦਿੱਲੀ ਪੁਲਸ ਨੇ ਕਰਵਾਈਆਂ ਬੰਦ
NEXT STORY