ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਫੌਜੀ ਅਧਿਕਾਰੀ ਦਾ ਉਸਦੀ ਪਤਨੀ ਤੋਂ ਤਲਾਕ ਮਨਜ਼ੂਰ ਕਰਦੇ ਹੋਏ ਕਿਹਾ ਕਿ ਜੀਵਨਸਾਥੀ ਵਿਰੁੱਧ ਮਾਨਹਾਨੀਕਾਰਕ ਸ਼ਿਕਾਇਤਾਂ ਕਰਨਾ ਅਤੇ ਉਸ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣਾ ਮਾਨਸਿਕ ਕਰੂਰਤਾ ਵਾਂਗ ਹੈ।
ਜਸਟਿਸ ਐੱਸ. ਕੇ. ਕੌਲ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਉੱਤਰਾਖੰਡ ਹਾਈ ਕੋਰਟ ਨੇ ਟੁੱਟੇ ਹੋਏ ਸਬੰਧ ਨੂੰ ਮੱਧ ਵਰਗੀ ਵਿਆਹੁਤਾ ਜੀਵਨ ਵਿਚ ਹੋਈ ਆਮ ਟੁੱਟ-ਭੱਜ ਕਰਾਰ ਦੇ ਕੇ ਆਪਣੇ ਫੈਸਲੇ ਵਿਚ ਸੋਧ ਕੀਤੀ। ਬੈਂਚ ਨੇ ਕਿਹਾ-'ਇਹ ਯਕੀਨੀ ਤੌਰ 'ਤੇ ਮੁਲਜ਼ਮ ਵਲੋਂ ਅਪੀਲਕਰਤਾ ਵਿਰੁੱਧ ਕਰੂਰਤਾ ਦਾ ਮਾਮਲਾ ਹੈ ਅਤੇ ਹਾਈ ਕੋਰਟ ਦੇ ਫੈਸਲੇ ਨੂੰ ਇਕ ਪਾਸੇ ਕਰ ਕੇ ਅਤੇ ਪਰਿਵਾਰ ਅਦਾਲਤ ਦੇ ਫੈਸਲੇ ਨੂੰ ਬਹਾਲ ਕਰਨ ਲਈ ਫੈਸਲਾ ਢੁੱਕਵਾਂ ਪਾਇਆ ਗਿਆ।' ਬੈਂਚ ਨੇ ਕਿਹਾ ਕਿ ਅਪੀਲਕਰਤਾ ਆਪਣੇ ਵਿਆਹ ਨੂੰ ਖਤਮ ਕਰਨ ਦਾ ਹੱਕਦਾਰ ਹੈ ਅਤੇ ਵਿਆਹੁਤਾ ਅਧਿਕਾਰਾਂ ਦੀ ਬਹਾਲੀ ਦੀ ਮੁਲਜ਼ਮ ਦੀ ਅਪੀਲ ਖਾਰਜ ਮੰਨੀ ਜਾਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸੁਪਰੀਮ ਕੋਰਟ ਨੇ ਕਿਹਾ– ਸੈਕਸ ਸ਼ੋਸ਼ਣ ਮਾਮਲਿਆਂ ਦੀ ਅਣਦੇਖੀ ਦੀ ਇਜਾਜ਼ਤ ਨਹੀਂ ਦੇ ਸਕਦੇ
NEXT STORY