ਯਮੁਨਾਨਗਰ- ਭਾਰਤੀ ਹਵਾਈ ਫ਼ੌਜ ਦੇ ਇਕ ਹੈਲੀਕਾਪਟਰ ਨੇ ਤਕਨੀਕੀ ਕਾਰਨਾਂ ਦੇ ਚੱਲਦੇ ਸਾਵਧਾਨੀ ਦੇ ਤੌਰ 'ਤੇ ਹਰਿਆਣਾ ਦੇ ਯਮੁਨਾਨਗਰ 'ਚ ਇਕ ਖੇਤ ਵਿਚ ਲੈਂਡਿੰਗ ਕੀਤੀ। ਹੈਲੀਕਾਪਟਰ ਨਿਯਮਿਤ ਸਿਖਲਾਈ ਮੁਹਿੰਮ 'ਤੇ ਸੀ। ਇਕ ਅਧਿਕਾਰੀ ਨੇ ਬਿਆਨ ਵਿਚ ਕਿਹਾ ਕਿ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਇਦਾਦ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਓਧਰ ਹਵਾਈ ਫ਼ੌਜ ਦੇ ਇਕ ਬੁਲਾਰੇ ਨੇ ਬਿਆਨ ਵਿਚ ਕਿਹਾ ਕਿ ਨਿਯਮਿਤ ਸਿਖਲਾਈ ਮੁਹਿੰਮ 'ਤੇ ਨਿਕਲੇ ਭਾਰਤੀ ਹਵਾਈ ਫ਼ੌਜ ਦੇ ਇਕ ਚੀਤਾ ਹੈਲੀਕਾਪਟਰ ਨੂੰ ਤਕਨੀਕੀ ਕਾਰਨਾਂ ਤੋਂ ਸਾਵਧਾਨੀ ਦੇ ਤੌਰ 'ਤੇ ਯਮੁਨਾਨਗਰ ਕੋਲ ਇਕ ਖੇਤ ਵਿਚ ਉਤਾਰਨਾ ਪਿਆ। ਹੈਲੀਕਾਪਟਰ ਨੂੰ ਬਾਅਦ 'ਚ ਨੇੜੇ ਦੇ ਹਵਾਈ ਫ਼ੌਜ ਅੱਡੇ 'ਤੇ ਵਾਪਸ ਲਿਜਾਇਆ ਗਿਆ। ਯਮੁਨਾਨਗਰ ਦੇ ਪੁਲਸ ਇੰਸਪੈਕਟਰ ਗੰਗਾ ਰਾਮ ਪੂਨੀਆ ਨੇ ਦੱਸਿਆ ਕਿ ਹੈਲੀਕਾਪਟਰ ਛਛਰੌਲੀ ਇਲਾਕੇ 'ਚ ਖੇਤ ਵਿਚ ਉਤਰਿਆ। ਉਨ੍ਹਾਂ ਨੇ ਕਿਹਾ ਕਿ ਉਸ 'ਚ ਮੌਜੂਦ ਸਾਰੇ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।
WhatsApp 'ਚ ਆ ਰਹੀ ਨਵੀਂ ਅਪਡੇਟ, ਵੀਡੀਓ ਕਾਲਿੰਗ ਹੋਵੇਗੀ ਹੋਰ ਵੀ ਮਜ਼ੇਦਾਰ
NEXT STORY