ਹਿਸਾਰ (ਵਾਰਤਾ)— ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ਸ਼ਹਿਰ ਵਿਚ ਇਕ ਨਾਬਾਲਗ ਕੁੜੀ ਨਾਲ ਉਸ ਦੇ ਫੁੱਫੜ ਦੇ ਮੁੰਡੇ ਵਲੋਂ ਜਬਰ-ਜ਼ਿਨਾਹ ਕੀਤੇ ਜਾਣ ਅਤੇ ਕੁੜੀ ਦੇ 8 ਮਹੀਨੇ ਦੀ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਦੋਸ਼ੀ ਨੌਜਵਾਨ, ਉਸ ਦੇ ਪਿਤਾ, ਭੈਣ ਅਤੇ ਭਤੀਜੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਮਹਿਲਾ ਕਮਿਸ਼ਨ ਤੱਕ ਵੀ ਪਹੁੰਚ ਗਿਆ ਹੈ। ਮਹਿਲਾ ਕਮਿਸ਼ਨ ਹਰਿਆਣਾ ਦੀ ਪ੍ਰਧਾਨ ਪ੍ਰਤਿਭਾ ਸੁਮਨ ਨੇ ਪੁਲਸ ਨੂੰ ਛੇਤੀ ਜਾਂਚ ਕਰਨ ਅਤੇ ਪੀੜਤਾ ਨੂੰ ਨਿਆਂ ਦਿਵਾਉਣ ਦੇ ਨਿਰਦੇਸ਼ ਦਿੱਤੇ ਹਨ।
ਬਾਲ ਸੁਰੱਖਿਆ ਕਮਿਸ਼ਨ ਨੂੰ ਵੀ ਜਾਂਚ ਕਰਨ ਲਈ ਕਿਹਾ ਗਿਆ ਹੈ। ਓਧਰ ਪੀੜਤਾ ਦੀ ਮਾਂ ਨੇ ਮਹਿਲਾ ਪੁਲਸ ਥਾਣਾ ਹਾਂਸੀ ਵਿਚ ਜਾ ਕੇ ਸ਼ਿਕਾਇਤ ਦਿੱਤੀ, ਜਿਸ 'ਤੇ ਪੁਲਸ ਨੇ 12 ਅਗਸਤ ਨੂੰ ਨਾਮਜ਼ਦ 4 ਦੋਸ਼ੀਆਂ 'ਤੇ ਕੇਸ ਦਰਜ ਕਰ ਲਿਆ। ਪੀੜਤ ਕੁੜੀ ਦੇ ਪਰਿਵਾਰ ਨੇ ਮਾਮਲੇ ਵਿਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਡੀ. ਐੱਨ. ਏ. ਟੈਸਟ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ 'ਤੇ ਘੁੰਮਤੂ ਜਨਜਾਤੀ ਕਲਿਆਣ ਬੋਰਡ ਦੇ ਚੇਅਰਮੈਨ ਡਾ. ਬਲਵਾਨ ਸਿੰਘ ਸ਼ੁੱਕਰਵਾਰ ਨੂੰ ਹਾਂਸੀ ਪੁੱਜੇ ਅਤੇ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਮਿਲਣ ਮਗਰੋਂ ਪੁਲਸ 'ਤੇ ਮਾਮਲੇ 'ਚ ਢਿੱਲ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਕੁਝ ਪੰਚਾਇਤੀ ਲੋਕ ਪੀੜਤ ਕੁੜੀ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਸਾਵਧਾਨ! ਮੁਫ਼ਤ ਕੋਰੋਨਾ ਜਾਂਚ ਦੇ ਨਾਂ ’ਤੇ ਲੋਕਾਂ ਨਾਲ ਹੋ ਰਹੀ ਠੱਗੀ
NEXT STORY