ਭਿਵਾਨੀ (ਭਾਸ਼ਾ)— ਹਰਿਆਣਾ ’ਚ ਚਰਖੀ ਦਾਦਰੀ ਸਥਿਤ ਬੌਂਦਕਲਾਂ ਪਿੰਡ ਨੇੜੇ ਵੀਰਵਾਰ ਨੂੰ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਤਿੰਨ ਦੋਸਤ ਵੀਰਵਾਰ ਦੀ ਸਵੇਰ ਨੂੰ ਕਾਰ ’ਚ ਸਵਾਰ ਹੋ ਕੇ ਰੋਹਤਕ ਜਾ ਰਹੇ ਸਨ। ਜਿਵੇਂ ਹੀ ਉਹ ਦਾਦਰੀ-ਰੋਹਤਕ ਰੋਡ ’ਤੇ ਬੌਂਦਕਲਾਂ ਪਿੰਡ ਨੇੜੇ ਪਹੁੰਚੇ ਤਾਂ ਡਰਾਈਵਰ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ।
ਪੁਲਸ ਨੇ ਦੱਸਿਆ ਕਿ ਕਾਰ ਸੜਕ ਕੰਢੇ ਸਫੇਦੇ ਦੇ ਦਰੱਖ਼ਤ ਨਾਲ ਟਕਰਾ ਗਈ। ਹਾਦਸੇ ਵਿਚ ਰੋਹਤਕ ਦੇ ਪਿੰਡ ਬੋਹਰ ਖੇੜੀ ਵਾਸੀ ਰਾਹੁਲ (24), ਰੋਹਤਕ ਸ਼ਹਿਰ ਦੇ ਸੈਕਟਰ-2 ਵਾਸੀ ਅਤੁਲ (25) ਅਤੇ ਸੋਨੀਪਤ ਦੇ ਕਥੁਰਾ ਵਾਸੀ ਵਿਕਾਸ (26) ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹੀਗਰਾਂ ਨੇ ਪੁਲਸ ਦੀ ਮਦਦ ਨਾਲ ਪੀ. ਜੀ. ਆਈ. ਰੋਹਤਕ ਪਹੁੰਚਾਇਆ ਪਰ ਇਲਾਜ ਦੌਰਾਨ ਰਾਹੁਲ ਅਤੇ ਵਿਕਾਸ ਦੀ ਮੌਤ ਹੋ ਗਈ, ਜਦਕਿ ਅਤੁਲ ਦਾ ਇਲਾਜ ਚੱਲ ਰਿਹਾ ਹੈ।
‘ਜਵਾਦ’ ਨਾਲ ਪ੍ਰਭਾਵਿਤ ਹੋਣ ਵਾਲਿਆਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਜਾਵੇ : PM ਮੋਦੀ
NEXT STORY