ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਸ਼ੁੱਕਰਵਾਰ ਤੜਕੇ 2 ਲੋਕਾਂ ਨਾਲ ਹੋਏ ਵਿਵਾਦ ਤੋਂ ਬਾਅਦ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਭੀਮ ਨਗਰ ਇਲਾਕੇ ਦੀ ਹੈ, ਜਦੋਂ ਆਸ਼ੀਸ਼ (20) ਆਪਣੇ ਦੋਸਤ ਨਾਲ ਰਾਮਲੀਲਾ ਦੇਖਣ ਗਿਆ ਸੀ, ਉਸੇ ਦੌਰਾਨ ਉਸ ਦਾ ਵਿਵਾਦ ਹੋ ਗਿਆ। ਪੁਲਸ ਨੇ ਦੱਸਿਆ ਕਿ ਫਿਲਹਾਲ ਵਿਵਾਦ ਦਾ ਕਾਰਨ ਪਤਾ ਨਹੀਂ ਲੱਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਭੀਮ ਨਗਰ ਵਾਸੀ ਆਸ਼ੀਸ਼ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ
ਆਸ਼ੀਸ਼ ਦੇ ਚਾਚਾ ਸੂਰਜ ਵਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ, ਉਨ੍ਹਾਂ ਦਾ ਭਤੀਜਾ ਵੀਰਵਾਰ ਰਾਤ ਆਪਣੇ ਦੋਸਤ ਕਰਨ ਨਾਲ ਰਾਮਲੀਲਾ ਦੇਖਣ ਗਿਆ ਸੀ। ਰਾਤ ਕਰੀਬ ਇਕ ਵਜੇ ਸੂਰਜ ਨੂੰ ਸੂਚਨਾ ਮਿਲੀ ਕਿ ਆਸ਼ੀਸ਼ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ। ਸੂਰਜ ਨੇ ਆਪਣੀ ਸ਼ਿਕਾਇਤ 'ਚ ਕਿਹਾ,''ਜਦੋਂ ਮੈਂ ਹਸਪਤਾਲ ਪਹੁੰਚਿਆ ਤਾਂ ਉੱਥੇ ਮੌਜੂਦ ਆਸ਼ੀਸ਼ ਦੇ ਦੋਸਤ ਕਰਨ ਅਤੇ ਧੀਰਜ ਨੇ ਦੱਸਿਆ ਕਿ ਨਿਸ਼ੀ ਅਤੇ ਰੋਹਨ ਨਾਂ ਦੇ 2 ਲੋਕਾਂ ਨਾਲ ਉਸ ਦਾ ਵਿਵਾਦ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।'' ਪੁਲਸ ਅਨੁਸਾਰ ਆਸ਼ੀਸ਼ ਨੂੰ ਰਾਤ ਕਰੀਬ 12.30 ਵਜੇ ਰਾਮਲੀਲਾ ਪੰਡਾਲ ਦੇ ਪਿੱਛੇ ਗੋਲੀ ਮਾਰੀ ਗਈ। ਪੁਲਸ ਨੇ ਦੱਸਿਆ ਕਿ ਸੂਰਜ ਦੀ ਸ਼ਿਕਾਇਤ 'ਤੇ ਨਿਸ਼ੀ ਅਤੇ ਰੋਹਨ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਅਤੇ 34 (ਸਾਂਝਾ ਇਰਾਦਾ) ਅਤੇ ਆਰਮਜ਼ ਐਕਟ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਵਿਵਾਦ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਹੀਰਾਮ ਕਟਾਰੀਆ ਨੇ ਦੱਸਿਆ ਕਿ ਦੋਸ਼ੀ ਫਰਾਰ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ 'ਚ ਹੈ ਇਕ ਅਨੋਖਾ ਸਕੂਲ, ਇੱਥੇ ਬੱਚੇ ਦੋਹਾਂ ਹੱਥਾਂ ਨਾਲ ਲਿਖਦੇ ਹਨ ਵੱਖ-ਵੱਖ ਭਾਸ਼ਾਵਾਂ
NEXT STORY