ਹਿਸਾਰ (ਵਾਰਤਾ)— ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਵਾਰ ਆਜ਼ਾਦੀ ਦਿਹਾੜੇ 'ਤੇ ਕੋਰੋਨਾ ਯੋਧਾ ਡਾਕਟਰ, ਸਿਹਤ ਕਾਮਿਆਂ, ਸਫਾਈ ਕਾਮਿਆਂ ਆਦਿ ਨੂੰ ਸਨਮਾਨਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੂਬੇ ਦੇ ਮੁੱਖ ਸਕੱਤਰ ਵਲੋਂ ਇਸ ਸੰਬੰਧ 'ਚ ਜਾਰੀ ਕੀਤੇ ਗਏ ਪੱਤਰ 'ਚ ਡਿਪਟੀ ਕਮਿਸ਼ਨਰਾਂ ਤੋਂ ਕੋਰੋਨਾ ਯੋਧਿਆਂ ਅਤੇ ਕੋਰੋਨਾ ਵਾਇਰਸ ਤੋਂ ਠੀਕ ਹੋਏ ਲੋਕਾਂ ਨੂੰ ਵੀ ਸੱਦਾ ਦੇਣ ਅਤੇ ਇਸ ਮੌਕੇ 'ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ 'ਚ ਆਤਮਨਿਰਭਰ ਭਾਰਤ ਬਾਰੇ ਲੋਕਾਂ ਜਾਗਰੂਕ ਕਰਨ ਅਤੇ ਇਸ ਸੰਬੰਧ ਵਿਚ ਸੋਸ਼ਲ ਮੀਡੀਆ ਦੀ ਵੀ ਵਰਤੋਂ ਕਰਨ ਨੂੰ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰਾਂ ਨੂੰ ਇਸ ਮੌਕੇ 'ਤੇ ਡਿਜ਼ੀਟਲ ਪਲੇਟਫਾਰਮ 'ਤੇ ਰਾਸ਼ਟਰੀ ਏਕਤਾ 'ਤੇ ਲੇਖ, ਕਵਿਤਾ ਪਾਠ, ਅੰਤਰ-ਕਾਲਜ ਮੁਕਾਬਲੇ ਆਯੋਜਿਤ ਕਰਨ ਨੂੰ ਵੀ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਕੋਰੋਨਾ ਯੋਧਿਆਂ- ਸਾਡੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ ਨੇ ਵੱਡੀ ਭੂਮਿਕਾ ਨਿਭਾਈ ਹੈ ਅਤੇ ਨਿਭਾ ਰਹੇ ਹਨ। ਦੇਸ਼ ਭਰ ਵੱਡੀ ਗਿਣਤੀ 'ਚ ਕੋਰੋਨਾ ਨਾਲ ਲੜਾਈ ਖ਼ਿਲਾਫ਼ ਡਾਕਟਰ ਅਤੇ ਪੁਲਸ ਮੁਲਾਜ਼ਮਾਂ ਦੀ ਜਾਨ ਚੱਲ ਗਈ ਹੈ। ਉਨ੍ਹਾਂ ਦੇ ਕੰਮਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਹੈ।
ਭੂਮੀ ਪੂਜਨ ਤੋਂ ਬਾਅਦ ਅਯੁੱਧਿਆ ਦੇ ਦਲਿਤ ਪਰਿਵਾਰ ਨੂੰ ਯੋਗੀ ਵਲੋਂ ਪਹਿਲਾ ਪ੍ਰਸਾਦ ਮਿਲਿਆ
NEXT STORY