ਹਰਿਆਣਾ (ਉਮੰਗ)- ਹਰਿਆਣਾ ਸਿਹਤ ਵਿਭਾਗ ਨੇ ਕੋਰੋਨਾ ਕਾਲ ਦੌਰਾਨ ਆਮ ਜਨਤਾ ਨੂੰ ਰਾਹਤ ਦੇਣ ਅਤੇ ਪ੍ਰਾਈਵੇਟ ਲੈਬਜ਼ ਦੀ ਮਨਮਾਨੀ 'ਤੇ ਰੋਕ ਲਗਾਉਣ ਲਈ ਨਵਾਂ ਫੈਸਲਾ ਲਿਆ ਹੈ। ਸਿਹਤ ਵਿਭਾਗ ਨੇ ਪ੍ਰਾਈਵੇਟ ਲੈਬਜ਼ 'ਚ ਕਰਵਾਏ ਜਾਣ ਵਾਲੇ ਕੋਰੋਨਾ ਟੈਸਟ ਦੀ ਕੀਮਤ ਸੀਮਿਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਹ ਸਖ਼ਤ ਹਿਦਾਇਤ ਜਾਰੀ ਕੀਤੀ ਹੈ ਕਿ ਕੋਈ ਵੀ ਲੈਬ ਤੈਅ ਕੀਮਤ ਤੋਂ ਵੱਧ ਦੀ ਵਸੂਲੀ ਨਹੀਂ ਕਰ ਸਕਦੀ। ਸਿਹਤ ਵਿਭਾਗ ਦੇ ਆਦੇਸ਼ ਅਨੁਸਾਰ, ਆਰ.ਟੀ.-ਪੀ.ਸੀ.ਆਰ. ਟੈਸਟ ਲਈ ਹਰਿਆਣਾ 'ਚ ਕੋਈ ਵੀ ਲੈਬ 1200 ਰੁਪਏ ਤੋਂ ਵੱਧ ਪੈਸੇ ਨਹੀਂ ਲੈ ਸਕਦੀ। 1200 ਰੁਪਏ 'ਚ ਹੀ ਜੀ.ਐੱਸ.ਟੀ. ਅਤੇ ਹੈਂਡਲਿੰਗ ਚਾਰਜਸ ਸੈਂਪਲ ਲੈਣ ਤੱਕ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਪਹਿਲਾਂ ਇਹ ਕੀਮਤ 2400 ਰੁਪਏ ਸੀ, ਫਿਰ 1600 ਕੀਤੀ ਗਈ ਅਤੇ ਹੁਣ 1200 ਰੁਪਏ ਕਰ ਦਿੱਤੀ ਗਈ ਹੈ।
ਉੱਥੇ ਹੀ ਰੈਪਿਡ ਐਂਟੀਜਨ ਟੈਸਟਿੰਗ ਦੀ ਕੀਮਤ ਪਹਿਲਾਂ ਹੀ 650 ਤੈਅ ਹੈ। ਆਈ.ਜੀ.ਏ. 'ਤੇ ਆਧਾਰਤ ਐਲਿਸਾ ਟੈਸਟਿੰਗ ਦੀ ਕੀਮਤ 250 ਰੁਪਏ ਵੀ ਪਹਿਲਾਂ ਹੀ ਫਿਕਸ ਹੈ। ਇਹ ਆਦੇਸ਼ ਹਰਿਆਣਾ ਸਰਕਾਰ 'ਚ ਹੈਲਥ ਡਿਪਾਰਟਮੈਂਟ ਦੇ ਐਡੀਸ਼ਨਲ ਚੀਫ਼ ਸੈਕ੍ਰੇਟਰੀ ਰਾਜੀਵ ਅਰੋੜਾ ਨੇ ਪੂਰੇ ਹਰਿਆਣਾ ਦੀ ਲੈਬਜ਼ ਲਈ ਜਾਰੀ ਕੀਤੇ ਹਨ।
ਹੁਣ ਨਹੀਂ ਦੇਣਾ ਪਵੇਗਾ ਕਰਜ਼ ਦੇ ਵਿਆਜ 'ਤੇ ਵਿਆਜ, ਸਰਕਾਰ ਨੇ ਸੁਪਰੀਮ ਕੋਰਟ 'ਚ ਦਿੱਤਾ ਹਲਫ਼ਨਾਮਾ
NEXT STORY