ਚੰਡੀਗੜ੍ਹ,(ਭਾਸ਼ਾ)– ਕੋਵਿਡ-19 ਦੇ ਸੰਭਾਵੀ ਟੀਕੇ ‘ਕੋਵੈਕਸੀਨ’ ਦੇ ਤੀਜੇ ਪੜਾਅ ਦੇ ਪ੍ਰੀਖਣ ਤਹਿਤ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸਵੈ-ਇੱਛਾ ਨਾਲ ਇਸ ਨੂੰ ਲਵਾਉਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਭਾਵ ਅੱਜ ਇਹ ਟੀਕਾ ਲਾਇਆ ਜਾਵੇਗਾ।
ਭਾਜਪਾ ਦੇ 67 ਸਾਲਾ ਸੀਨੀਅਰ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ’ਚ ਪ੍ਰੀਖਣ ਦੇ ਤੌਰ ’ਤੇ ਟੀਕਾ ਲਾਇਆ ਜਾਵੇਗਾ। ਇਹ ਟੀਕਾ ਸਵਦੇਸ਼ੀ ਤੌਰ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਵਿਜ ਨੇ ਕਿਹਾ,‘ਪੀ. ਜੀ. ਆਈ. ਰੋਹਤਕ ਦੇ ਡਾਕਟਰਾਂ ਅਤੇ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ’ਚ ਮੈਨੂੰ ਸ਼ੁੱਕਰਵਾਰ ਸਵੇਰੇ 11 ਵਜੇ ਕੋਵੈਕਸੀਨ ਦਾ ਪ੍ਰੀਖਣ ਟੀਕਾ ਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਜ ਅੰਬਾਲਾ ਛਾਉਣੀ ਤੋਂ ਵਿਧਾਇਕ ਹਨ।
ਇਹ ਵੀ ਪੜ੍ਹੋ- ICICI ਬੈਂਕ ਦੀ ਸੌਗਾਤ, ਬਿਨਾਂ ਕਾਰਡ EMI 'ਤੇ ਖ਼ਰੀਦ ਸਕੋਗੇ ਕੋਈ ਵੀ ਸਾਮਾਨ
ਦੱਸ ਦਈਏ ਕਿ ਦੇਸ਼ ਵਿਚ ਕੁੱਲ 25,800 ਲੋਕਾਂ 'ਤੇ ਇਸ ਵੈਕਸੀਨ ਦਾ ਟ੍ਰਾਇਲ ਹੋਵੇਗਾ। ਪਹਿਲਾਂ 200 ਵਾਲੰਟੀਅਰਾਂ ਨੂੰ ਇਸ ਦੀ ਡੋਜ਼ ਦਿੱਤੀ ਜਾਵੇਗੀ। ਪਹਿਲੀ ਡੋਜ਼ ਦੇਣ ਦੇ 28 ਦਿਨ ਬਾਅਦ ਦੂਜੀ ਡੋਜ਼ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਭਾਰਤ ਬਾਇਓਟੈਕ ਭਾਰਤੀ ਕੰਪਨੀ ਹੈ ਜੋ ਕੋਵੈਕਸਿਨ ਦੇ ਨਾਂ ਤੋਂ ਕੋਰੋਨਾ ਦੇ ਵੈਕਸੀਨ 'ਤੇ ਕੰਮ ਕਰ ਰਹੀ ਹੈ। ਭਾਰਤ ਬਾਇਓਟੈਕ ਵੈਕਸੀਨ ਦਾ ਨਿਰਮਾਣ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨਾਲ ਮਿਲ ਕੇ ਕਰ ਰਹੀ ਹੈ।
LoC ਪਾਰ ਕਰਨ ਵਾਲੇ ਅੱਤਵਾਦੀ ਜਿੰਦਾ ਨਹੀਂ ਬਚਣਗੇ: ਆਰਮੀ ਚੀਫ ਨਰਵਣੇ
NEXT STORY