ਇਲਾਹਾਬਾਦ - ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲਾ ਦਲਿਤ ਕੁੜੀ ਨਾਲ ਕਥਿਤ ਬਲਾਤਕਾਰ ਅਤੇ ਮੌਤ ਮਾਮਲੇ 'ਚ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ 'ਚ ਕੱਲ ਸੁਣਵਾਈ ਹੋਈ। ਇਸ ਮਾਮਲੇ 'ਚ ਹਾਈਕੋਰਟ ਨੇ ਕਿਹਾ ਕਿ, ਪੀੜਤਾ ਘੱਟ ਤੋਂ ਘੱਟ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਦੀ ਹੱਕਦਾਰ ਸੀ। ਹਾਈਕੋਰਟ ਵਲੋਂ ਕੀਤੀ ਗਈ ਇਸ ਟਿੱਪਣੀ ਨੂੰ ਕਾਫੀ ਗੰਭੀਰ ਮੰਨਿਆ ਜਾ ਰਿਹਾ ਹੈ।
ਇਲਾਹਾਬਾਦ ਹਾਈਕੋਰਟ ਨੇ ਇਸ ਮਾਮਲੇ 'ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ, ਕਿਸੇ ਨੂੰ ਵੀ ਪੀੜਤਾ ਦੇ ਚਰਿੱਤਰ ਦੀ ਉਲੰਘਣਾ ਕਰਨ ਦੀ ਕੋਸ਼ਿਸ਼ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ, ਠੀਕ ਉਸੇ ਤਰ੍ਹਾਂ ਦੋਸ਼ੀਆਂ ਨੂੰ ਸੁਣਵਾਈ ਤੋਂ ਪਹਿਲਾਂ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ। ਕੋਰਟ ਨੇ ਨੋਟਿਸ ਲੈਂਦੇ ਹੋਏ ਮਾਮਲੇ ਨੂੰ ਆਪਣੇ ਹੱਥ 'ਚ ਲਿਆ ਹੈ। ਮਾਮਲੇ ਨੂੰ ਲੈ ਕੇ ਕਾਫ਼ੀ ਅਹਿਮ ਨਿਰਦੇਸ਼ ਦਿੱਤੇ ਹਨ।
ਉਥੇ ਹੀ ਸੋਮਵਾਰ ਨੂੰ ਲਖਨਊ ਬੈਂਚ 'ਚ ਸੁਣਵਾਈ ਦੌਰਾਨ ਹਾਥਰਸ ਡੀ.ਐੱਮ. ਪ੍ਰਵੀਣ ਕੁਮਾਰ ਨੇ ਕਿਹਾ ਸੀ ਖੁਫੀਆ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਆਪਣੇ ਸੁਆਰਥ ਦੇ ਚੱਲਦੇ ਜਾਤੀ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਨਾਲ ਕਾਨੂੰਨ-ਵਿਵਸਥਾ ਡਿੱਗ ਸਕਦੀ ਸੀ। ਜੇਕਰ ਸੰਸਕਾਰ 'ਚ ਹੋਰ ਦੇਰੀ ਹੁੰਦੀ ਤਾਂ ਮ੍ਰਿਤਕ ਦੇਹ ਦੇ ਗਲਣ ਦੀ ਖਦਸ਼ਾ ਸੀ, ਇਸ ਲਈ ਅੱਧੀ ਰਾਤ ਨੂੰ ਅੰਤਿਮ ਸੰਸਕਾਰ ਕੀਤਾ ਗਿਆ।
ਇਸ 'ਤੇ ਕੋਰਟ ਨੇ ਫਿਟਕਾਰ ਲਗਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ, ਕਿਸੇ ਅਮੀਰ ਵਿਅਕਤੀ ਦੀ ਧੀ ਹੁੰਦੀ ਤਾਂ ਤੁਸੀਂ ਕੀ ਅਜਿਹਾ ਹੀ ਕਰਦੇ? ਜੇਕਰ ਕਾਨੂੰਨ ਵਿਵਸਥਾ ਵਿਗੜਨ ਦਾ ਖਦਸ਼ਾ ਸੀ ਤਾਂ ਸੁਰੱਖਿਆ ਹੋਰ ਵਧਾਈ ਜਾ ਸਕਦੀ ਸੀ। ਕੋਰਟ ਨੇ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ, ਡੀਜੀਪੀ ਐੱਚ.ਸੀ. ਅਵਸਥੀ, ਏ.ਡੀ.ਜੀ. ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਤੋਂ ਇਲਾਵਾ ਹਾਥਰਸ ਦੇ ਡੀ.ਐੱਮ. ਅਤੇ ਐੱਸ.ਪੀ. ਨੂੰ ਤਲਬ ਕੀਤਾ ਸੀ।
ਕੋਵਿਡ-19 ਤੋਂ ਵੀ ਵੱਡੀ ਮਹਾਂਮਾਰੀ ਹੈ ਭਾਜਪਾ: ਮਮਤਾ ਬੈਨਰਜੀ
NEXT STORY