ਜੈਪੁਰ - ਦੇਸ਼ ਵਿੱਚ ਕੋਰੋਨਾ ਦਾ ਕਹਿਰ ਤਾਂ ਜਾਰੀ ਹੈ ਹੀ, ਨਾਲ ਹੀ ਨਾਲ ਵੈਕਸੀਨੇਸ਼ਨ ਦਾ ਕੰਮ ਵੀ ਕਾਫ਼ੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਹੁਣ ਇੱਕ ਮਈ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੀ ਟੀਕਾ ਲਗਾਉਣਾ ਸ਼ੁਰੂ ਹੋ ਜਾਵੇਗਾ ਪਰ ਕਿਉਂਕਿ ਹੁਣ ਕਈ ਰਾਜਾਂ ਕੋਲ ਵੈਕਸੀਨ ਦੀ ਸਮਰੱਥ ਡੋਜ਼ ਨਹੀਂ ਹੈ, ਅਜਿਹੇ ਵਿੱਚ ਉਹ ਇੱਕ ਮਈ ਤੋਂ ਇਸ ਵਰਗ ਨੂੰ ਵੈਕਸੀਨ ਲਗਾਉਣ ਵਿੱਚ ਅਸਮਰਥਾ ਜ਼ਾਹਰ ਕਰ ਰਹੇ ਹਨ। ਇਸ ਕੜੀ ਵਿੱਚ ਰਾਜਸਥਾਨ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਵੈਕਸੀਨ ਦੀ 7 ਕਰੋੜ ਡੋਜ਼ ਚਾਹੀਦੀ ਹੈ।
ਸਿਹਤ ਮੰਤਰੀ ਡਾ. ਰਘੁ ਸ਼ਰਮਾ ਨੇ ਕਿਹਾ ਕਿ ਪ੍ਰਦੇਸ਼ ਵਿੱਚ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਕਰੀਬ 7 ਕਰੋਡ਼ ਵੈਕਸੀਨ ਦੀ ਲੋੜ ਹੈ। ਕੇਂਦਰ ਸਰਕਾਰ ਤੋਂ ਵੈਕਸੀਨ ਮਿਲਣ ਨਾਲ ਹੀ ਪ੍ਰਦੇਸ਼ ਵਿੱਚ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਡਾ. ਸ਼ਰਮਾ ਮੁਤਾਬਕ ਪ੍ਰਦੇਸ਼ ਵਿੱਚ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ ਕਰੀਬ 3.25 ਕਰੋਡ਼ ਹੈ। ਪਹਿਲਾ ਅਤੇ ਦੂਜਾ ਦੋਨਾਂ ਡੋਜ਼ ਅਤੇ ਵੇਸਟੇਜ਼ ਨੂੰ ਮਿਲਾਈਏ ਤਾਂ ਕਰੀਬ 7 ਕਰੋੜ ਵੈਕਸੀਨ ਦੀ ਡੋਜ਼ ਦੀ ਰਾਜਸਥਾਨ ਨੂੰ ਜ਼ਰੂਰਤ ਰਹੇਗੀ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਨੂੰ ਜੇਕਰ ਸਮਾਂ ਰਹਿੰਦੇ ਵੈਕਸੀਨ ਮਿਲ ਜਾਵੇਗੀ ਤਾਂ ਪ੍ਰਧਾਨ ਮੰਤਰੀ ਦੀ ਇੱਛਾ ਅਨੁਸਾਰ ਰਾਜ ਦੀ ਨੌਜਵਾਨ ਪੀੜ੍ਹੀ ਨੂੰ ਵੈਕਸੀਨ ਦੇ ਕੇ ਸੁਰੱਖਿਅਤ ਕਰਣ ਨੂੰ ਤਿਆਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਡਾ. ਫਾਓਚੀ ਨੇ ਕਿਹਾ, 'ਭਾਰਤ ਦੀ ਕੋਰੋਨਾ ਨਾਲ ਤਬਾਹੀ ਨੇ ਦੱਸਿਆ ਕਿ ਦੁਨੀਆ ਹੁਣ ਵੀ ਇਕਜੁੱਟ ਨਹੀਂ'
NEXT STORY