ਨਵੀਂ ਦਿੱਲੀ– ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕੋਵਿਡ-19 ਦੇ ਮਾਮੂਲੀ ਲੱਛਣ ਵਾਲੇ ਮਰੀਜ਼ਾਂ ਦੇ ਘਰ ’ਚ ਹੀ ਇਕਾਂਤਵਾਸ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਜਿਨ੍ਹਾਂ ’ਚ ਘਰ ’ਚ ਰੇਮਡੇਸਿਵਿਰ ਇੰਜੈਕਸ਼ਨ ਖਰੀਦਣ ਜਾਂ ਲਗਾਉਣ ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਇੰਜੈਕਸ਼ਨ ਸਿਰਫ ਹਸਪਤਾਲ ’ਚ ਹੀ ਲਗਾਇਆ ਜਾਣਾ ਚਾਹੀਦਾ ਹੈ। ਮਾਮੂਲੀ ਲੱਛਣ ’ਚ ਸਟੇਰਾਈਡ ਨਹੀਂ ਦਿੱਤਾ ਜਾਣਾ ਚਾਹੀਦਾ ਹੈ ਅਤੇ 7 ਦਿਨਾਂ ਤੋਂ ਬਾਅਦ ਵੀ ਜੇਕਰ ਲੱਛਣ (ਲਗਾਤਾਰ ਬੁਖਾਰ, ਖੰਘ ਆਦਿ) ਬਣੇ ਰਹਿੰਦੇ ਹਨ ਤਾਂ ਇਲਾਜ ਕਰਨ ਵਾਲੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰ ਕੇ ਘੱਟ ਡੋਜ ਦਾ ਓਰਲ ਸਟੇਰਾਈਡ ਲੈਣਾ ਚਾਹੀਦਾ ਹੈ। 60 ਸਾਲ ਤੋਂ ਜ਼ਿਆਦਾ ਉਮਰ ਦੇ ਮਰੀਜ਼ ਜਾਂ ਹਾਈਪਰਟੈਂਸ਼ਨ, ਸ਼ੂਗਰ, ਦਿਲ ਦੇ ਮਰੀਜ਼, ਫੇਫੜੇ ਜਾਂ ਲਿਵਰ ਜਾਂ ਗੁਰਦੇ ਵਰਗੀਆਂ ਬੀਮਾਰੀਆਂ ਤੋਂ ਪੀਡ਼ਤ ਲੋਕਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਘਰ ’ਚ ਇਕਾਂਤਵਾਸ ’ਚ ਰਹਿਣਾ ਚਾਹੀਦਾ ਹੈ। ਆਕਸੀਜਨ ਗਾੜ੍ਹਾਪਨ (ਸੈਚੁਰੇਸ਼ਨ) ਪੱਧਰ ’ਚ ਕਮੀ ਜਾਂ ਸਾਹ ਲੈਣ ’ਚ ਮੁਸ਼ਕਿਲ ਆਉਣ ’ਤੇ ਲੋਕਾਂ ਨੂੰ ਹਸਪਤਾਲ ’ਚ ਭਰਤੀ ਹੋਣਾ ਚਾਹੀਦਾ ਹੈ ਅਤੇ ਡਾਕਟਰ ਤੋਂ ਤੁਰੰਤ ਸਲਾਹ ਲੈਣੀ ਚਾਹੀਦੀ ਹੈ।
ਸੋਧੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮਰੀਜ਼ ਗਰਮ ਪਾਣੀ ਦਾ ਕੁਰਲਾ ਕਰ ਸਕਦਾ ਹੈ ਜਾਂ ਦਿਨ ’ਚ ਦੋ ਵਾਰ ਭਾਫ ਲੈ ਸਕਦਾ ਹੈ। ਜੇਕਰ ਬੁਖਾਰ ਪੈਰਾਸਿਟਾਮੋਲ 650 ਐੱਮ. ਜੀ. ਦਿਨ ’ਚ 4 ਵਾਰ ਲੈਣ ’ਤੇ ਵੀ ਕਾਬੂ ’ਚ ਨਹੀਂ ਆਉਂਦਾ ਹੈ ਤਾਂ ਡਾਕਟਰ ਤੋਂ ਸਲਾਹ ਲਵੋ, ਜੋ ਹੋਰ ਦਵਾਈਆਂ ਵਾਂਗ ਦਿਨ ’ਚ 2 ਵਾਰ ਨੈਪ੍ਰੋਕਸੇਨ 250 ਐੱਮ. ਜੀ. ਲੈਣ ਦੀ ਸਲਾਹ ਦੇ ਸਕਦੇ ਹਨ। ਆਇਵਰਮੈਕਟੀਨ (ਰੋਜ਼ਾਨਾ 200 ਐੱਮ. ਜੀ. ਪ੍ਰਤੀ ਕਿੱਲੋਗ੍ਰਾਮ ਖਾਲੀ ਪੇਟ) 3 ਤੋਂ 5 ਦਿਨ ਦੇਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। 5 ਦਿਨਾਂ ਤੋਂ ਬਾਅਦ ਵੀ ਲੱਛਣ ਰਹਿਣ ’ਤੇ ਇਨਹੇਲੇਸ਼ਨ ਬੁਡੇਸੋਨਾਇਡ ਦਿੱਤਾ ਜਾ ਸਕਦਾ ਹੈ।
ਕੋਰੋਨਾ ਨਾਲ ਪੀੜਤ ਪੁੱਤਰ ਨੂੰ ਲੈ ਕੇ ਆਕਸੀਜਨ ਪਲਾਂਟ ਪਹੁੰਚੀ ਜਨਾਨੀ, ਵੀਡੀਓ ਵਾਇਰਲ
NEXT STORY