ਕਰਨਾਲ : ਕਰਨਾਲ ਜ਼ਿਲ੍ਹੇ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਵੇਰੇ ਕੁਝ ਬਦਮਾਸ਼ਾਂ ਨੇ ਇੱਕ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਾਣਕਾਰੀ ਮੁਤਾਬਕ ਇਹ ਘਟਨਾ ਸੁਭਾਸ਼ ਕਲੋਨੀ ਵਿੱਚ ਵਾਪਰੀ ਹੈ, ਜੋ ਐਸਪੀ ਕੈਂਪ ਆਫਿਸ ਤੋਂ ਸਿਰਫ਼ 100-150 ਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਘਰ ਦੇ ਮੁੰਡੇ ਦਾ 10 ਦਿਨ ਬਾਅਦ ਵਿਆਹ ਸੀ, ਜਿਸ ਕਰਕੇ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ।
ਪੜ੍ਹੋ ਇਹ ਵੀ : ਮੋਬਾਇਲ ਰਿਚਾਰਜ ਨਾ ਹੋਣ 'ਤੇ ਮੁੰਡੇ ਨੇ ਜੋ ਕੀਤਾ, ਕਿਸੇ ਨੂੰ ਨਾ ਹੋਇਆ ਯਕੀਨ, ਰੋਂਦੇ ਰਹਿ ਗਏ ਮਾਪੇ
ਇਸ ਘਟਨਾ ਦੌਰਾਨ ਬਦਮਾਸ਼ਾਂ ਨੇ ਔਰਤਾਂ ਦੇ ਪਾਏ ਹੋਏ ਸੋਨੇ ਦੇ ਗਹਿਣੇ ਲੁੱਟ ਲਏ। ਇਸ ਤੋਂ ਇਲਾਵਾ ਉਨ੍ਹਾਂ ਨੇ ਘਰ ਵਿਚ ਰੱਖਿਆ ਕੈਸ਼, ਵਿਆਹ ਲਈ ਤਿਆਰ ਕਰਵਾਏ ਗਹਿਣੇ ਵੀ ਚੋਰੀ ਕਰ ਲਏ। ਇਸ ਘਟਨਾ ਦਾ ਜਦੋਂ ਲਾੜੇ ਵਲੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਉਸਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਅਪਰਾਧ ਤੋਂ ਬਾਅਦ ਅਪਰਾਧੀ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ, ਡੀਵੀਆਰ ਅਤੇ ਇੱਕ ਸਾਲ ਪਹਿਲਾਂ ਖਰੀਦੀ ਗਈ ਕਾਰ ਵੀ ਲੈ ਆਪਣੇ ਨਾਲ ਲੈ ਗਏ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ
ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਜਾਂਦੇ ਸਮੇਂ ਪੰਜ ਗੋਲੀਆਂ ਵੀ ਚਲਾਈਆਂ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਕਲੋਨੀ ਦੇ ਵਾਸੀ ਘਰਾਂ ਤੋਂ ਨਿਕਲ ਕੇ ਬਾਹਰ ਨੂੰ ਦੌੜੇ ਅਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀੜਤਾਂ ਦੇ ਬਿਆਨਾਂ ਮੁਤਾਬਕ 4 ਦਸੰਬਰ ਨੂੰ ਘਰ ਵਿੱਚ ਵਿਆਹ ਹੈ। ਇਸ ਲਈ ਐਤਵਾਰ ਨੂੰ ਇੱਕ ਵਿਸ਼ੇਸ਼ 'ਪਾਠ' ਰੱਖਿਆ ਗਿਆ। ਸੋਮਵਾਰ ਸਵੇਰੇ 8 ਵਜੇ ਪਰਿਵਾਰ ਦੀਆਂ ਔਰਤਾਂ ਰਸੋਈ ਵਿੱਚ ਕੰਮ ਕਰ ਰਹੀਆਂ ਸਨ। ਠੇਕੇਦਾਰ ਮਨੋਜ ਅਤੇ ਉਸਦਾ ਪੁੱਤਰ ਆਦਿਤਿਆ ਬਾਹਰ ਸੋਫੇ 'ਤੇ ਬੈਠੇ ਸਨ। ਇਸ ਮੌਕੇ ਬਦਮਾਸ਼ਾਂ ਨੇ ਘਰ ਵਿਚ ਦਾਖ਼ਲ ਹੋ ਆਪਣੀਆਂ ਬੰਦੂਕਾਂ ਕੱਢ ਲਈਆਂ ਅਤੇ ਸਾਰਿਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਤਾਂਕਿ ਕੋਈ ਕਿਸੇ ਨੂੰ ਫੋਨ ਨਾ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਨੂੰ ਧਮਕੀਆਂ ਦਿੰਦੇ ਹੋਏ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਬਦਮਾਸ਼ਾਂ ਨੇ ਔਰਤਾਂ ਤੋਂ ਉਨ੍ਹਾਂ ਦੇ ਬਰੇਸਲੇਟ, ਹਾਰ ਅਤੇ ਕੰਨਾਂ ਦੀਆਂ ਵਾਲੀਆਂ ਉਤਾਰ ਲਈਆਂ। ਫਿਰ ਉਨ੍ਹਾਂ ਨੇ ਵਿਆਹ ਲਈ ਅਲਮਾਰੀ ਵਿੱਚ ਰੱਖੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਲਾੜਾ ਆਦਿਤਿਆ, ਜੋ ਆਸਟ੍ਰੇਲੀਆ ਤੋਂ ਸਿਰਫ਼ 10 ਦਿਨ ਪਹਿਲਾਂ ਹੀ ਆਇਆ ਸੀ, ਜਦੋਂ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ 'ਤੇ ਗੋਲੀਬਾਰੀ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਪੀ ਗੰਗਾ ਰਾਮ ਪੂਨੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਨੇ ਘਰ ਵਿੱਚ ਦਾਖਲ ਹੋ ਕੇ ਗਹਿਣੇ ਲੁੱਟ ਲਏ। ਇੱਕ ਵਿਅਕਤੀ ਦੇ ਮੋਢੇ 'ਤੇ ਗੋਲੀ ਵੀ ਲੱਗੀ ਹੈ, ਜਿਸ ਤੋਂ ਬਾਅਦ ਪੁਲਸ ਟੀਮ ਅਤੇ ਮੈਂ ਖੁਦ ਮੌਕੇ 'ਤੇ ਪਹੁੰਚ ਗਏ। ਅਪਰਾਧੀਆਂ ਨੇ ਨਕਦੀ, ਗਹਿਣੇ ਅਤੇ ਇੱਕ ਕਾਰ ਵੀ ਲੁੱਟ ਲਈ ਪਰ ਕਾਰ ਅਸੀਂ ਬਰਾਮਦ ਕਰ ਲਈ।
ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼
ਹਰਿਆਣਾ ਦੇ CM ਸੈਣੀ ਨੇ ਸਰਕਾਰੀ ਬੱਸ ’ਚ ਕੀਤਾ ਸਫ਼ਰ, ਯਾਤਰੀਆਂ ਦੀਆਂ ਸੁਣੀਆਂ ਸਮੱਸਿਆਵਾਂ
NEXT STORY