ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਅਗਲੇ 48 ਘੰਟਿਆਂ ਵਿਚ ਮੋਹਲੇਧਾਰ ਮੀਂਹ, ਗੜੇਮਾਰੀ ਅਤੇ ਜਨਜਾਤੀ ਜ਼ਿਲ੍ਹੇ ਲਾਹੌਲ ਸਪੀਤੀ, ਕਿੰਨੌਰ ਅਤੇ ਚੰਬਾ ਦੇ ਪਾਂਗੀ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਮੌਸਮ ਮਹਿਕਮੇ ਨੇ 17 ਅਤੇ 18 ਅਕਤੂਬਰ ਨੂੰ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਵਿਚ ਮੈਦਾਨੀ ਅਤੇ ਮੱਧ ਪਹਾੜੀ ਹਿੱਸਿਆਂ ’ਚ ਮੋਹਲੇਧਾਰ ਮੀਂਹ-ਗੜੇਮਾਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।
ਓਧਰ ਡਿਪਟੀ ਕਮਿਸ਼ਨਰ ਲਾਹੌਲ-ਸਪੀਤੀ ਨੀਰਜ ਕੁਮਾਰ ਨੇ ਕਿਹਾ ਕਿ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਚਿਤਾਵਨੀ ਦੇ ਚੱਲਦੇ ਮੌਸਮ ਖਰਾਬ ਰਹੇਗਾ ਅਤੇ ਬਰਫ਼ਬਾਰੀ ਹੋਣ ਦੇ ਆਸਾਰ ਹਨ। ਉਨ੍ਹਾਂ ਨੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਮੌਸਮ ਦੌਰਾਨ ਲਾਹੌਲ ਨਾ ਆਉਣ। ਮਨਾਲੀ ਤੋਂ ਸਰਚੂ ਨੈਸ਼ਨਲ ਹਾਈਵੇਅ-3 ਸਰਦੀ ਦੇ ਮੌਸਮ ਵਿਚ ਵਾਹਨ ਚਾਲਕਾਂ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਅਜਿਹੇ ਵਿਚ ਪ੍ਰਸ਼ਾਸਨ ਦੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਵੀ ਇਸ ਸਬੰਧ ’ਚ ਨਿਰਦੇਸ਼ ਦਿੱਤੇ ਗਏ ਹਨ।
ਸਿੰਘੂ ਸਰਹੱਦ ਕਤਲ ਮਾਮਲਾ: ਦੁਸ਼ਯੰਤ ਬੋਲੇ- ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ ਸੰਯੁਕਤ ਕਿਸਾਨ ਮੋਰਚਾ
NEXT STORY