ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਮੋਮਵਾਰ ਨੂੰ ਮੌਸਮ ਅਚਾਨਕ ਬਦਲ ਗਿਆ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਬਰਫ਼ਬਾਰੀ ਹੋ ਰਹੀ ਹੈ। ਇੱਥੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਗੋਮਪਾ ਥਾਂਗ ਪਿੰਡ ’ਚ ਜੰਮ ਕੇ ਬਰਫ਼ਬਾਰੀ ਹੋਈ। ਮੌਸਮ ਮਹਿਕਮੇ ਨੇ ਕਿਹਾ ਕਿ ਅੱਗੇ ਵੀ ਮੌਸਮ ਵਿਚ ਤੇਜ਼ੀ ਨਾਲ ਬਦਲਾਅ ਹੋਵੇਗਾ। ਭਾਰੀ ਬਰਫ਼ਬਾਰੀ ਦੀ ਵਜ੍ਹਾ ਨਾਲ ਲਾਹੌਲ-ਸਪੀਤੀ ’ਚ ਟਰਾਂਸਪੋਰਟ ਸੇਵਾ ਬੰਦ ਹੋ ਗਈ ਹੈ।
ਮੀਂਹ ਦੇ ਨਾਲ-ਨਾਲ ਹਿਮਾਚਲ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਰੋਹਤਾਂਗ ਦਰਰੇ ’ਤੇ ਬਰਫ਼ਬਾਰੀ ਰਾਤ ਤੋਂ ਹੀ ਹੋ ਰਹੀ ਹੈ। ਬਰਫ਼ਬਾਰੀ ਕਾਰਨ ਰੋਹਤਾਂਗ ਦਰਰੇ ਗਏ ਸੈਲਾਨੀ ਮੁਸ਼ਕਲ ਨਾਲ ਘਾਟੀ ਤੋਂ ਸੋਮਵਾਰ ਦੁਪਹਿਰ ਤੱਕ ਨਿਕਲ ਸਕੇ। ਸੈਲਾਨੀਆਂ ਨਾਲ ਹਮੇਸ਼ਾ ਭਰਿਆ ਰਹਿਣ ਵਾਲਾ ਰੋਹਤਾਂਗ ਦਰਰੇ ’ਤੇ ਕਰੀਬ 52 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਦੇ ਚੱਲਦੇ ਲਾਹੌਲ ਘਾਟੀ ਦੇ ਸਾਰੇ ਸੈਰ-ਸਪਾਟਾ ਵਾਲੀਆਂ ਥਾਵਾਂ ਸੈਲਾਨੀਆਂ ਲਈ ਬੰਦ ਹੋ ਗਏ ਹਨ। ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਓਧਰ ਮੰਨਿਆ ਜਾ ਰਿਹਾ ਹੈ ਕਿ ਹਿਮਾਚਲ ’ਚ ਮੀਂਹ ਅਤੇ ਬਰਫ਼ਬਾਰੀ ਕਿਸਾਨੀ ਅਤੇ ਬਾਗਬਾਨੀ ਲਈ ਬਿਹਤਰ ਹੈ।
ਪੱਛਮੀ ਬੰਗਾਲ ਦੇ ਵਰਧਮਾਨ 'ਚ ਬੰਬ ਫਟਣ ਨਾਲ 7 ਸਾਲਾ ਬੱਚੇ ਦੀ ਮੌਤ, ਇਕ ਜ਼ਖਮੀ
NEXT STORY