ਪਾਂਗੀ– ਚੰਬਾ ਜ਼ਿਲ੍ਹੇ ਦੇ ਕਬਾਇਲੀ ਖੇਤਰ ਪਾਂਗੀ ’ਚ ਸ਼ਨੀਵਾਰ ਭਾਰੀ ਬਰਫਬਾਰੀ ਹੋਈ। ਉੱਪਰ ਦੀਆਂ ਚੋਟੀਆਂ ਹੁਡਾਨ ਭਟੋਰੀ, ਚਸਕ ਭਟੋਰੀ ਅਤੇ ਪਰਮਾਰ ਭਟੋਰੀ ’ਚ ਲਗਭਗ 4 ਫੁੱਟ ਬਰਫ ਪਈ। ਬਰਫਬਾਰੀ ਕਾਰਨ ਪਾਂਗੀ ਵਾਦੀ ਦੀਆਂ ਵਧੇਰੇ ਸੜਕਾਂ ਬੰਦ ਹੋ ਗਈਆਂ ਹਨ। ਮੰਗਲਵਾਰ ਦੁਪਹਿਰ ਵੇਲੇ ਸ਼ੁਰੂ ਹੋਈ ਬਰਫਬਾਰੀ ਰਾਤ ਤਕ ਜਾਰੀ ਸੀ। ਇਸ ਕਾਰਨ ਇਲਾਕੇ ’ਚ ਭਾਰੀ ਠੰਡ ਪੈ ਰਹੀ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਉਹ ਉਨ੍ਹਾਂ ਖੇਤਰਾਂ ਵੱਲ ਨਾ ਜਾਣ ਜਿਥੇ ਬਰਫ ਦੇ ਤੋਦੇ ਡਿੱਗ ਸਕਦੇ ਹਨ। ਰੈਜ਼ੀਡੈਂਸ਼ੀਅਲ ਕਮਿਸ਼ਨਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਇਸ ਮੌਸਮ ਦੀ ਇਹ ਦੂਜੀ ਬਰਫਬਾਰੀ ਹੈ। ਪਾਂਗੀ ’ਚ ਮੌਸਮ ਬਦਲਣ ਕਾਰਨ ਲੋਕਾਂ ’ਚ ਡਰ ਦੀ ਭਾਵਨਾ ਪੈਦਾ ਹੋ ਰਹੀ ਹੈ। ਇਲਾਕੇ ਦੀਆਂ ਸਭ ਸੜਕਾਂ ਬੰਦ ਹੋਣ ਕਾਰਨ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਪੈਦਲ ਹੀ ਜਾਣਾ ਪੈ ਰਿਹਾ ਹੈ। ਬਿਜਲੀ ਦੀ ਸਪਲਾਈ ਵੀ ਕਈ ਥਾਈਂ ਠਪ ਹੋ ਗਈ ਹੈ। ਵਾਦੀ ਦੇ ਘਟੋ-ਘੱਟ ਇਕ ਦਰਜਨ ਪਿੰਡਾਂ ’ਚ ਮੰਗਲਵਾਰ ਰਾਤ ਹਨੇਰਾ ਛਾਇਆ ਹੋਇਆ ਸੀ।
ਦੇਸ਼ ’ਚ ਕੋਰੋਨਾ ਦੇ 11,903 ਨਵੇਂ ਮਾਮਲੇ ਆਏ ਸਾਹਮਣੇ, 252 ਦਿਨਾਂ ਬਾਅਦ ਘਟੀ ਮਰੀਜ਼ਾਂ ਦੀ ਗਿਣਤੀ
NEXT STORY