ਨਵੀਂ ਦਿੱਲੀ : ਤਾਮਿਲਨਾਡੂ ਵਿੱਚ ਕੁੰਨੂਰ ਦੇ ਨਜ਼ਦੀਕ ਹੋਏ ਹੈਲੀਕਾਪਟਰ ਹਾਦਸੇ ਵਿੱਚ ਪ੍ਰਮੁੱਖ ਰੱਖਿਆ ਪ੍ਰਧਾਨ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਅਤੇ ਹਥਿਆਰਬੰਦ ਬਲਾਂ ਦੇ 11 ਹੋਰ ਅਧਿਕਾਰੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਸੀ.ਡੀ.ਐੱਸ. ਦੇ ਫੌਜੀ ਸਲਾਹਕਾਰ ਬ੍ਰਿਗੇਡੀਅਰ ਐੱਲ.ਐੱਸ. ਲਿੱਦਰ ਅਤੇ ਸਟਾਫ ਅਫਸਰ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਸ਼ਾਮਲ ਸਨ।


ਹਾਦਸੇ 'ਚ ਗਰੁੱਪ ਕੈਪਟਨ ਵਰੁਣ ਸਿੰਘ ਜ਼ਖਮੀ ਹੋ ਗਿਆ, ਉਹ ਇਕੱਲਾ ਬਚਿਆ ਹੈ। ਉਸ ਦਾ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਸੂਚੀ ਇਸ ਪ੍ਰਕਾਰ ਹੈ:-
ਜਨਰਲ ਬਿਪਿਨ ਰਾਵਤ
ਮਧੁਲਿਕਾ ਰਾਵਤ (ਜਨਰਲ ਰਾਵਤ ਦੀ ਪਤਨੀ)
ਬ੍ਰਿਗੇਡੀਅਰ ਐੱਲ.ਐੱਸ. ਲਿੱਦਰ
ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ
ਵਿੰਗ ਕਮਾਂਡਰ ਪੀ.ਐਸ. ਚੌਹਾਨ
ਸਕੁਐਡਰਨ ਲੀਡਰ ਕੇ. ਸਿੰਘ
ਜੇ.ਡਬਲਿਊ.ਓ. ਦਾਸ
JWO ਪ੍ਰਦੀਪ ਏ.
ਹੌਲਦਾਰ ਸਤਪਾਲ
ਨਾਇਕ ਗੁਰਸੇਵਕ ਸਿੰਘ
ਨਾਇਕ ਜਿਤੇਂਦਰ ਕੁਮਾਰ
ਲਾਂਸ ਨਾਇਕ ਵਿਵੇਕ ਕੁਮਾਰ
ਲਾਂਸ ਨਾਇਕ ਸਾਈਂ ਤੇਜਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਾਬਕਾ ਬ੍ਰਿਗੇਡੀਅਰ ਸੁਧੀਰ ਸਾਵੰਤ ਦਾ ਦੋਸ਼, ਹੈਲੀਕਾਪਟਰ ਕ੍ਰੈਸ਼ ਹੋਣਾ ਹਾਦਸਾ ਨਹੀਂ ਸਾਜਿਸ਼ ਹੈ
NEXT STORY