ਨਵੀਂ ਦਿੱਲੀ- ਹੈਲੀਕਾਪਟਰ ਹਾਦਸੇ ’ਚ ਜਿਊਂਦੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਦੀ ਹਾਲਤ ਗੰਭੀਰ ਪਰ ਸਥਿਰ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੰਘ ਦਾ ਬੈਂਗਲੁਰੂ ਦੇ ਕਮਾਨ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗਰੁੱਪ ਕੈਪਟਨ ਸਿੰਘ ਦੀ ਹਾਲਤ ਗੰਭੀਰ ਪਰ ਸਥਿਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਸਿੰਘ ਨੂੰ ਤਾਮਿਲਨਾਡੂ ਦੇ ਵੇਲਿੰਗਟਨ ਤੋਂ ਬੈਂਗਲੁਰੂ ਦੇ ਕਮਾਨ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਹੋਏ ਹਾਦਸੇ ’ਚ ਗੰਭੀਰ ਰੂਪ ਨਾਲ ਝੁਲਸੇ ਗਰੁੱਪ ਕੈਪਟਨ ਨੂੰ ਵੇਲਿੰਗਟਨ ਸਥਿਤ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਸੜਕ ਮਾਰਗ ਤੋਂ ਐਂਬੂਲੈਂਸ ’ਚ ਸੁਲੂਰ ਲਿਜਾਇਆ ਗਿਆ ਅਤੇ ਫਿਰ ਬਿਹਤਰ ਇਲਾਜ ਲਈ ਬੈਂਗਲੁਰੂ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : PM ਮੋਦੀ ਨੇ ਸਰਊ ਨਹਿਰ ਪ੍ਰਾਜੈਕਟ ਰਾਸ਼ਟਰ ਨੂੰ ਕੀਤਾ ਸਮਰਪਿਤ, 29 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ
ਬੁੱਧਵਾਰ ਨੂੰ, ਕੁਨੂੰਰ ਕੋਲ ਐੱਮ.ਆਈ.-17ਵੀ5 ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਪ੍ਰਮੁੱਖ ਰੱਖਿਆ ਪ੍ਰਧਾਨ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਅਤੇ 11 ਹੋਰ ਫ਼ੌਜ ਕਰਮੀਆਂ ਦਾ ਦਿਹਾਂਤ ਹੋ ਗਿਆ ਸੀ। ਇਸ ਹਾਦਸੇ ’ਚ ਗਰੁੱਪ ਕੈਪਟਨ ਵਰੁਣ ਸਿੰਘ ਹੀ ਜਿਊਂਦੇ ਬਚੇ ਹਨ। ਪਿਛਲੇ ਸਾਲ ਇਕ ਵੱਡੀ ਤਕਨੀਕੀ ਖ਼ਾਮੀ ਦੀ ਲਪੇਟ ’ਚ ਆਏ ਲੜਾਕੂ ਜਹਾਜ਼ ਤੇਜਸ ਨੂੰ ਸੰਭਾਵਿਤ ਹਾਦਸੇ ਤੋਂ ਸਫ਼ਲਤਾਪੂਰਵਕ ਬਚਾ ਲੈਣ ਦੇ ਕੰਮ ਕਾਰਨ ਗਰੁੱਪ ਕੈਪਟਨ ਸਿੰਘ ਨੂੰ ਅਗਸਤ ਮਹੀਨੇ ’ਚ ਸ਼ੌਰਿਆ ਚੱਕਰ ਨਾਲ ਨਵਾਜਿਆ ਗਿਆ ਸੀ।
ਇਹ ਵੀ ਪੜ੍ਹੋ : ਅੰਦੋਲਨ ਖ਼ਤਮ ਕਰ ਘਰ ਜਾਣ ਦੀ ਖ਼ੁਸ਼ੀ ’ਚ ਕਿਸਾਨਾਂ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਤਾਮਿਲਨਾਡੂ ਹੈਲੀਕਾਪਟਰ ਹਾਦਸਾ: ਕੁਲਦੀਪ ਸਿੰਘ ਦਾ ਸਸਕਾਰ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
NEXT STORY