ਜੈਪੁਰ- ਰਾਜਸਥਾਨ ਦੇ ਪਾਲੀ ਇਲਾਕੇ ’ਚ ਭਾਰਤੀ ਸਟੇਟ ਬੈਂਕ ’ਚ ਬਦਮਾਸ਼ਾਂ ਵੱਲੋਂ ਲੁੱਟ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਹੈਲਮੇਟ ਪਹਿਨੇ ਦੋ ਬਦਮਾਸ਼ ਬੈਂਕ ਅੰਦਰ ਦਾਖ਼ਲ ਹੋਏ ਅਤੇ ਕਾਮਿਆਂ ਨੂੰ ਧਮਕਾਉਂਦੇ ਹੋਏ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਮਗਰੋਂ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਬੈਂਕ ’ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇਕ ਸ਼ਖ਼ਸ ਹੱਥ ’ਚ ਪਿਸਟਲ ਅਤੇ ਦੂਜਾ ਤੇਜ਼ਧਾਰ ਹਥਿਆਰ ਲੈ ਕੇ ਬੈਂਕ ਅੰਦਰ ਦਾਖ਼ਲ ਹੋਏ। ਦੋਸ਼ੀ ਪਿਸਟਲ ਦੀ ਨੋਕ ’ਤੇ ਕੈਸ਼ ਕਾਊਂਟਰ ਕੋਲ ਬੈਠੇ ਕੁਝ ਕਾਮਿਆਂ ਨੂੰ ਧਮਕਾਉਂਦਾ ਰਿਹਾ ਅਤੇ ਉਨ੍ਹਾਂ ਦਾ ਫੋਨ ਟੇਬਲ ’ਤੇ ਰੱਖਵਾ ਕੇ ਦੂਜਾ ਸ਼ਖ਼ਸ ਕੈਸ਼ ਕਾਊਂਟਰ ਦੇ ਅੰਦਰ ਚੱਲਿਆ ਜਾਂਦਾ ਹੈ ਅਤੇ ਉੱਥੇ ਮੌਜੂਦ ਦੂਜੇ ਕਾਮਿਆਂ ਤੋਂ ਕੈਸ਼ ਬਾਰੇ ਪੁੱਛਦਾ ਹੈ।
ਇਸ ਤੋਂ ਬਾਅਦ ਸ਼ਖ਼ਸ ਦੀ ਨਜ਼ਰ ਟੇਬਲ ਦੇ ਹੇਠਾਂ ਰੱਖੇ ਬੈਗ ’ਤੇ ਪੈਂਦੀ ਹੈ, ਜਿਸ ’ਚ ਕਰੀਬ 3 ਲੱਖ ਦੀ ਨਕਦੀ ਸੀ। ਬਦਮਾਸ਼ਾਂ ਨੇ ਨਕਦੀ ਵਾਲਾ ਬੈਗ ਚੁੱਕਿਆ ਅਤੇ ਉੱਥੋਂ ਰਫੂ-ਚੱਕਰ ਹੋ ਗਏ। ਬੈਂਕ ਕਾਮਿਆਂ ਨੇ ਦੱਸਿਆ ਕਿ ਮਹਿਜ 60 ਸਕਿੰਟ ’ਚ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਸਤੇਂਦਰ ਦੇ ਵੀਡੀਓ ਲੀਕ ਮਾਮਲੇ 'ਤੇ ਬੋਲੇ ਸਿਸੋਦੀਆ- ਜੈਨ ਦੀ ਬੀਮਾਰੀ ਦਾ ਮਜ਼ਾਕ ਉਡਾ ਰਹੀ ਹੈ ਭਾਜਪਾ
NEXT STORY