ਸਾਂਭਾ— ਸਾਂਭਾ ਮਿੰਨੀ ਬੱਸ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਘਰਦਿਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਹਾਦਸੇ 'ਚ ਮ੍ਰਿਤਕ ਰਮੇਸ਼ ਚੰਦ ਦੇ ਘਰ ਦੇ ਸਰਕਾਰ ਵੱਲੋਂ ਆਰਥਿਕ ਸਹਾਇਤਾ ਦੀ ਮੰਗ ਕਰ ਰਹੇ ਹਨ। ਰਮੇਸ਼ ਮਜ਼ਦੂਰੀ ਦਾ ਕੰਮ ਕਰਦਾ ਸੀ। ਲੋਕਾਂ ਅਨੁਸਾਰ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ ਅਤੇ ਸਰਕਾਰ ਵੱਲੋਂ ਉਸ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਮਦਦ ਦੇਣੀ ਚਾਹੀਦੀ ਹੈ ਅਤੇ ਜ਼ਖਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦੀ ਮਦਦ ਮੰਗੀ ਹੈ। ਜੀ. ਐੱਮ. ਸੀ. 'ਚ ਰੈੱਡ ਕਰਾਸ ਟੀਮ ਨੇ ਜ਼ਖਮੀਆਂ ਦਾ ਹਾਲ ਪੁੱਛਿਆ ਅਤੇ ਆਰਥਿਕ ਮਦਦ ਦਾ ਹੋਸਲਾ ਦਿੱਤਾ ਹੈ।
ਚੜਿਆਲੀ ਪਿੰਡ ਦੇ ਲੋਕਾਂ ਨੇ ਮੈਟਾਡੋਰ ਦੀ ਮਨਮਾਨੀ ਦੇ ਖਿਲਾਫ ਡੀ. ਸੀ. ਸਾਂਭਾ ਨਾਲ ਮੁਲਾਕਾਤ ਕੀਤੀ। ਲੋਕਾਂ ਦਾ ਦੋਸ਼ ਹੈ ਕਿ ਗੱਡੀਆਂ ਨੂੰ ਓਵਰਲੋਡ ਕੀਤਾ ਜਾਂਦਾ ਹੈ ਅਤੇ ਅਜਿਹਾ ਕਰਨ 'ਚ ਹਾਦਸੇ ਹੁੰਦੇ ਹਨ।
ਬੈਂਗਲੁਰੂ ਦੀ ਇਸ ਝੀਲ 'ਚ ਫੈਲੀ ਹੈ ਚਾਰੋਂ ਪਾਸੇ ਬਦਬੂ ਅਤੇ ਜ਼ਹਿਰੀਲੀ ਝੱਗ
NEXT STORY