ਬਸਤੀ (ਭਾਸ਼ਾ)— ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ ਨੇ ਕਿਹਾ ਕਿ ਕਾਂਗਰਸ ਸਮੇਤ ਸਾਰੇ ਵਿਰੋਧੀ ਦਲ ਇਕਜੁਟ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਣਾ ਚਾਹੁੰਦੇ ਹਨ, ਕਿਉਂਕਿ ਉਹ ਭ੍ਰਿਸ਼ਟਾਚਾਰ ਨੂੰ ਰੋਕਣ ਵਿਚ ਲੱਗੇ ਹਨ। ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਦੇ ਕਪਤਾਨਗੰਜ ਕਸਬੇ ਵਿਚ ਬੁੱਧਵਾਰ ਨੂੰ ਇਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਭਾਰਤ 'ਵਿਸ਼ਵ ਗੁਰੂ' ਬਣਨ ਵੱਲ ਵਧ ਰਿਹਾ ਹੈ। ਦੇਸ਼ ਵਿਚ ਜਾਤੀਵਾਦੀ ਵਿਵਸਥਾ ਟੁੱਟ ਰਹੀ ਹੈ ਅਤੇ ਦੇਸ਼ ਵਿਕਾਸ ਦੀ ਨਵੀਂ ਇਬਾਰਤ ਲਿਖਣ 'ਚ ਜੁੱਟਿਆ ਹੈ।
ਹੇਮਾ ਨੇ ਅੱਗੇ ਕਿਹਾ ਕਿ ਭਾਰਤ ਦੀ ਮਜ਼ਬੂਤ ਅਰਥਵਿਵਸਥਾ ਦੇਸ਼ ਲਈ ਮਾਣ ਦੀ ਗੱਲ ਹੈ ਅਤੇ ਦੁਨੀਆ ਦੀਆਂ ਮਹਾਸ਼ਕਤੀਆਂ ਭਾਰਤ ਵੱਲ ਉਮੀਦ ਵੱਲ ਦੇਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਨ ਵਿਚ ਗਰੀਬਾਂ ਅਤੇ ਪਿਛੜਿਆਂ ਪ੍ਰਤੀ ਸੱਚਾ ਦਰਦ ਹੈ, ਜਿਸ ਨੂੰ ਉਹ ਵਿਕਾਸ ਕੰਮਾਂ ਅਤੇ ਕਲਿਆਣਕਾਰੀ ਯੋਜਨਾਵਾਂ ਜ਼ਰੀਏ ਅਮਲ ਵਿਚ ਲਿਆਉਣ 'ਚ ਜੁੱਟੇ ਹਨ। ਹੇਮਾ ਨੇ ਦਾਅਵਾ ਕੀਤਾ ਕਿ ਮੌਜੂਦਾ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਇਤਿਹਾਸਕ ਸਫਲਤਾ ਮਿਲੇਗੀ ਅਤੇ ਕੇਂਦਰ ਵਿਚ ਪੂਰਨ ਬਹੁਮਤ ਦੀ ਸਰਕਾਰ ਬਣਾਏਗੀ।
ਬਾਲਾਕੋਟ ਏਅਰਸਟ੍ਰਾਈਕ ਬਾਰੇ ਇਤਾਲਵੀ ਪੱਤਰਕਾਰ ਦਾ ਵੱਡਾ ਖੁਲਾਸਾ
NEXT STORY