ਜਲੰਧਰ— ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 1 ਜੂਨ ਤੋਂ ਖੁੱਲ੍ਹ ਗਏ ਹਨ। ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋ ਚੁੱਕੇ ਹਨ। ਯਾਤਰਾ ਦੀ ਸ਼ੁਰੂਆਤ 'ਚ ਹੀ ਇਸ ਵਾਰ ਵੱਡਾ ਉਤਸ਼ਾਹ ਦਿਖਾਈ ਦੇ ਰਿਹਾ ਹੈ।
ਗੁਰੂਦੁਆਰਾ ਹੇਮਕੁੰਟ ਸਾਹਿਬ ਸਣੇ ਗੋਬਿੰਦਧਾਮ ਤੇ ਗੁਰੂਦੁਆਰਾ ਗੋਬਿੰਦਘਾਟ ਤਿੰਨਾਂ ਥਾਂਵਾਂ 'ਤੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
ਇਸੇ ਦੌਰਾਨ ਪਬੰਧਕਾਂ ਵਲੋਂ ਬੱਚੇ ਤੇ ਬਜ਼ੁਰਗ ਸ਼ਰਧਾਲੂਆਂ ਨੂੰ ਮੁੜ ਅਪੀਲ ਕੀਤੀ ਗਈ ਹੈ ਕਿ ਉਹ 15 ਜੂਨ ਤੋਂ ਬਾਅਦ ਹੀ ਇਸ ਯਾਤਰਾ ਲਈ ਆਉਣ ਕਿਉਂਕਿ ਗੁਰੂਦੁਆਰਾ ਹੇਮਕੁੰਟ ਸਾਹਿਬ ਦੇ ਨੇੜੇ ਤਿੰਨ ਕਿਲੋਮੀਟਰ ਦੇ ਖੇਤਰ 'ਚ ਵਧੇਰੇ ਬਰਫ ਹੈ, ਇਸ ਕਾਰਨ ਬਜ਼ੁਰਗ ਯਾਤਰੂ, ਘੋੜੇ, ਖੱਚਰ ਤੇ ਕਾਂਡੀ ਆਦਿ ਰਾਹੀਂ ਨਹੀਂ ਜਾ ਸਕਣਗੇ।
ਬਾਂਝਪਨ ਦਾ ਕਾਰਨ ਬਣ ਰਿਹੈ ਸਿਗਰਟ ਦਾ ਧੂੰਆਂ
NEXT STORY