ਸਿਰਮੌਰ— ਹਿਮਾਚਲ ਪ੍ਰਦੇਸ਼ ਦੀ ਧੀ ਨੇ ਆਪਣੇ ਮਾਪਿਆਂ ਦੇ ਨਾਂ ਨਾਲ ਦੇਸ਼ ਦਾ ਮਾਣ ਵੀ ਵਧਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ (ਐੱਨ. ਆਈ. ਟੀ.) ਹਮੀਰਪੁਰ ਦੀ ਵਿਦਿਆਰਥਣ ਸਮੀਥਾ ਸੂਦ ਨੂੰ ਬਿ੍ਰਟੇਨ (UK) ਦੀ ਕੰਪਨੀ ਨੇ 1.09 ਕਰੋੜ ਦੇ ਸਾਲਾਨਾ ਪੈਕੇਜ ’ਤੇ ਨੌਕਰੀ ਆਫ਼ਰ ਕੀਤੀ ਹੈ। ਐੱਨ. ਆਈ. ਟੀ. ਹਮੀਰਪੁਰ ਵਿਚ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਵਿਚ ਬੀ. ਟੈੱਕ ਅੰਤਿਮ ਸਾਲ ਦੀ ਵਿਦਿਆਰਥਣ ਸਮੀਥਾ ਸੂਦ ਬਿ੍ਰਟੇਨ ਵਿਚ ਐਮਾਜ਼ੋਨ (Amazon) ਕੰਪਨੀ ’ਚ ਆਪਣੀਆਂ ਸੇਵਾਵਾਂ ਦੇਵੇਗੀ। ਸਮੀਥਾ, ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਰਾਜਗੜ੍ਹ ਦੀ ਰਹਿਣ ਵਾਲੀ ਹੈ।
ਸਮੀਥਾ ਦੇ ਪਿਤਾ ਪ੍ਰਦੀਪ ਸੂਦ ਬਿਜ਼ਨੈੱਸਮੈਨ ਹਨ, ਜਦਕਿ ਮਾਂ ਡੋਲੀ ਸੂਦ ਬੀ. ਐੱਸ. ਐੱਨ. ਐੱਲ. ਤੋਂ ਸੇਵਾਮੁਕਤ ਹੋਏ ਹਨ। ਐੱਨ. ਆਈ. ਟੀ. ਹਮੀਰਪੁਰ ਦੇ ਡਾਇਰੈਕਟਰ ਪ੍ਰੋ. ਲਲਿਤ ਅਵਸਥੀ ਨੇ ਵਿਦਿਆਰਥਣ ਸਮੀਥਾ ਸੂਦ, ਉਸ ਦੇ ਮਾਪਿਆਂ ਅਤੇ ਸੰਸਥਾ ਦੇ ਪਲੇਸਮੈਂਟ ਸੈੱਲ ਦੇ ਇੰਚਾਰਜ ਨੂੰ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਸੰਸਥਾ ਇਸ ਸਾਲ ਆਪਣੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਕਰੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਐੱਨ. ਆਈ. ਟੀ. ਹਮੀਰਪੁਰ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੀ ਦੋਹਰੀ ਡਿਗਰੀ ਪ੍ਰਾਪਤ ਵਿਦਿਆਰਥੀ ਨਿਸ਼ਾਂਤ ਨੂੰ 1.51 ਕਰੋੜ ਰੁਪਏ ਦੇ ਸਾਲਾਨਾ ਪੈਕੇਜ ’ਤੇ ਅਮਰੀਕਾ ਸਥਿਤ ਇਕ ਫਾਇਨਾਂਸ ਕੰਪਨੀ ਲਈ ਚੁਣਿਆ ਗਿਆ ਸੀ।
ਟਿਕਰੀ ਸਰਹੱਦ ਤੋਂ ਬੈਰੀਕੇਡ ਹਟਾਉਣ 'ਤੇ ਭੜਕੇ ਰਾਜੇਵਾਲ, ਜ਼ਾਹਿਰ ਕੀਤਾ ਇਹ ਖ਼ਦਸ਼ਾ (ਵੀਡੀਓ)
NEXT STORY