ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਸ਼ੁੱਕਰਵਾਰ ਦੇਰ ਰਾਤ ਚੰਗਾਵ ਲਿੰਕ ਰੋਡ 'ਤੇ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਕਾਰ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਰਾਤ ਕਰੀਬ 9.30 ਵਜੇ ਚੰਗਾਵ ਬੱਸ ਅੱਡੇ ਨੇੜੇ ਹੋਇਆ, ਜਦੋਂ ਕਾਰ ਇਕ ਮੋੜ 'ਤੇ ਅਸੰਤੁਲਿਤ ਹੋ ਕੇ ਖੱਡ 'ਚ ਡਿੱਗ ਗਈ। ਸੂਚਨਾ ਮਿਲਦੇ ਹੀ ਰਿਕਾਂਗਪੀਓ ਥਾਣੇ ਤੋਂ ਸਹਾਇਕ ਸਬ ਇੰਸਪੈਕਟਰ ਸ਼ਿਵ ਦੇਵ ਰਾਹਤ ਅਤੇ ਬਚਾਅ ਦਲ ਨਾਲ ਮੌਕੇ 'ਤੇ ਪਹੁੰਚੇ ਅਤੇ ਸਰਚ ਲਾਈਟ ਨਾਲ ਖੱਡ 'ਚ ਗੱਡੀ ਦੀ ਤਲਾਸ਼ ਕੀਤੀ।
ਮੌਕੇ 'ਤੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਛਾਣ ਰਮੇਸ਼ ਕੁਮਾਰ (37) ਅਤੇ ਅਨਿਲ ਕੁਮਾਰ (42) ਦੇ ਰੂਪ 'ਚ ਕੀਤੀ ਗਈ। ਦੋਵੇਂ ਕਟਗਾਂਵ ਦੇ ਰਹਿਣ ਵਾਲੇ ਸਨ। ਅਨਿਲ ਆਊਟਸੋਰਸ 'ਤੇ ਪੁਲਸ ਚੌਕੀ ਕਟਗਾਂਵ 'ਚ ਨੌਕਰੀ ਕਰਦਾ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਦਿੱਲੀ 'ਚ ਬੀਤੇ ਕੁਝ ਦਿਨਾਂ 'ਚ ਕੋਵਿਡ-19 ਇਨਫੈਕਸ਼ਨ ਦੀ ਦਰ 'ਚ ਦੇਖੀ ਗਈ ਹੈ ਕਮੀ : ਸਤੇਂਦਰ ਜੈਨ
NEXT STORY